Breaking News
Home / ਰੈਗੂਲਰ ਕਾਲਮ / ਕਾਰ ਇੰਸ਼ੋਰੈਂਸ ਅਤੇ ਡੀਫੈਂਸਿਵ ਡਰਾਈਵਿੰਗ

ਕਾਰ ਇੰਸ਼ੋਰੈਂਸ ਅਤੇ ਡੀਫੈਂਸਿਵ ਡਰਾਈਵਿੰਗ

ਚਰਨ ਸਿੰਘ ਰਾਏ416-400-9997
ਕਾਰ ਇੰਸ਼ੋਰੈਂਸ ਦੇ ਰੇਟ ਜੇ ਤੁਸੀਂ ਕੋਈ ਕਲੇਂਮ ਵੀ ਨਹੀਂ ਕੀਤਾ ਤਾਂ ਵੀ ਹਰ ਸਾਲ ਬਹੁਤ ਵੱਧ ਰਹੇ ਹਨ ਖਾਸ ਤੌਰ ਤੇ ਨਵੇਂ ਡਰਾਈਵਰਾਂ ਦੇ। ਡੀਫੈਂਸਿਵ ਡਰਾਈਵਿੰਗ ਕਰਕੇ ਤੁਸੀਂ ਇਨ੍ਹਾਂ ਰੇਟਾਂ ਨੂੰ ਘਟਾਉਣ ਵਿਚ ਆਪਣੀ ਮਦਦ ਆਪ ਕਰ ਸਕਦੇ ਹੋ।
ਡੀਫੈਂਸਿਵ ਡਰਾਈਵਿੰਗ ਕੀ ਹੈ-ਇਸ ਤਰਾਂ ਡਰਾਈਵ ਕਰਨਾ ਕਿ ਦੂਸਰਿਆਂ ਦੀ ਗਲਤੀ ਹੋਣ ਤੇ ਵੀ ਅਤੇ ਵਿਪਰੀਤ ਹਾਲਾਤਾਂ ਵਿਚ ਵੀ ਐਕਸੀਡੈਂਟ ਹੋਣ ਤੋਂ ਬਚਾਉਣ ਨੂੰ ਹੀ ਡੀਫੈਂਸਿਵ ਡਰਾਈਵਿੰਗ ਕਹਿੰਦੇ ਹਨ।
ਡੀਫੈਂਸਿਵ ਡਰਾਈਵਿੰਗ ਚੰਗੀ ਤਰ੍ਹਾਂ ਅਜਮਾਏ ਹੋਏ ਹੇਠ ਲਿਖੇ ਤਿੰਨ ਹਿੱਸਿਆਂ ਤੇ ਅਧਾਰਤ ਹੈ।
1.ਖਤਰੇ ਨੂੰ ਪਹਿਲਾਂ ਹੀ ਮਹਿਸੂਸ ਕਰਨਾ।
2.ਬਚਾਓ ਕਰਨ ਦੇ ਤਰੀਕਿਆਂ ਨੂੰ ਸਮਝਣਾ-ਹਰ ਹਾਲਾਤ ਵਿਚ ਬਚਾਓ ਕਰਨ ਦੇ ਤਰੀਕੇ ਵੀ ਵੱਖੋ ਵੱਖ ਹਨ ਜੋ ਬਕਾਇਦਾ ਸਿਖੇ ਅਤੇ ਸਮਝੇ ਜਾ ਸਕਦੇ ਹਨ।
3.ਸਮੇ ਸਿਰ ਕਾਰਵਾਈ ਕਰਨਾ-ਜਦੋਂ ਅਸੀਂ ਖਤਰੇ ਨੂੰ ਭਾਂਪ ਲਿਆ ਅਤੇ ਉਸ ਸਥਿਤੀ ਤੋਂ ਬਚਣ ਦਾ ਤਰੀਕਾ ਵੀ ਸਮਝ ਲਿਆ ਤਾਂ ਸਮੇਂ ਸਿਰ ਕਾਰਵਾਈ ਕਰਨੀ ਪੈਂਦੀ ਹੈ। ਉਡੀਕੋ ਅਤੇ ਦੇਖੋ ਦੀ ਨੀਤੀ ਬਹੁਤ ਮਹਿੰਗੀ ਪੈਦੀ ਹੈ।
ਡੀਫੈਂਸਿਵ ਡਰਾਈਵਿੰਗ ਦੇ ਕੁਝ ਜਰੂਰੀ ਨੁਕਤੇ
1.ਮੌਸਮ-ਖਰਾਬ ਮੌਸਮ ਵਿਚ ਸਾਨੂੰ ਟਰੈਕਸਂਨ,ਵਿਜੀਬਿਲਟੀ ਅਤੇ ਵਹੀਕਲ ਨੂੰ ਕੰਟਰੋਲ ਕਰਨ ਵਿਚ ਮੁਸ਼ਕਲ ਆਉਂਦੀ ਹੈ। ਜਦੋਂ ਮੀਂਹ ਪੈਣਾ ਸ਼ੁਰੂ ਹੁੰਦਾ ਹੈ ਤਾਂ ਸ਼ੁਰੂ- ਸ਼ੁਰੂ ਵਿਚ ਸੜਕਾਂ ਤੇ ਸਲਿਪਰੀ ਹੋ ਜਾਂਦੀ ਹੈ ਅਤੇ ਸੜਕਾਂ ਤੇ ਤੇਲ ਅਤੇ ਗਰੀਸ ਦੀ ਤਹਿ ਬਣ ਜਾਂਦੀ ਹੈ ਜਿਹੜੀ ਕਿ ਪਹਿਲੇ 20 ਤੋਂ 30 ਮਿੰਟਾਂ ਦੇ ਮੀਂਹ ਨਾਲ ਸਾਫ ਨਹੀਂ ਹੁੰਦੀ। ਉਸ ਵੇਲੇ ਬਹੁਤ ਹੀ ਸਾਵਧਾਨੀ ਵਰਤਣ ਦੀ ਲੋੜ ਪੈਂਦੀ ਹੈ।
2.ਹਾਈਡਰੋਪਲਾਨਿੰਗ-ਵੱਧ ਸਪੀਡ,ਘਸੇ ਹੋਏ ਟਾਇਰ ਅਤੇ ਟਾਇਰਾਂ ਵਿਚ ਹਵਾ ਦਾ ਸਹੀ ਪਰੈਸ਼ਰ ਨਾ ਹੋਣ ਕਾਰਨ ਮੀਂਹ ਦੇ ਪਾਣੀ ਵਿਚ ਟਾਇਰਾਂ ਦਾ ਸਬੰਧ ਸੜਕ ਨਾਲ ਨਹੀਂ ਰਹਿੰਦਾ ਅਤੇ ਇਹ ਅਸਲ ਵਿਚ ਪਾਣੀ ਦੀ ਤਹਿ ਉਪਰ ਤਰਦੇ ਹਨ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਪਾਣੀ ਵਿਚ ਘੱਟ ਸਪੀਡ ਤੇ ਚੱਲਣਾ ਪੈਂਦਾ ਹੈ। ਜੇ ਸਪੀਡ 50 ਕਿਲੋਮੀਟਰ ਤੋਂ ਵੱਧ ਜਾਵੇ ਤਾਂ ਪਾਣੀ ਟਾਇਰਾਂ ਅਤੇ ਸੜਕ ਦੇ ਵਿਚ ਆ ਜਾਂਦਾ ਹੈ ਅਤੇ 90 ਕਿਲੋਮੀਟਰ ਤੋਂ ਵੱਧ ਸਪੀਡ ਤੇ ਟਾਇਰਾਂ ਦਾ ਸਬੰਧ ਪੂਰਨ ਤੌਰ ‘ਤੇ ਸੜਕ ਨਾਲੋਂ ਟੁਟ ਜਾਂਦਾ ਹੈ ਅਤੇ ਗੱਡੀ ਤੇ ਡਰਾਈਵਰ ਦਾ ਕੋਈ ਵੀ ਕੰਟਰੋਲ ਨਹੀਂ ਰਹਿੰਦਾ।
3.ਇਸ ਤਰ੍ਹਾਂ ਹੀ ਸਰਦੀਆ ਵਿਚ ਬਰਫ ਪੈਣ ਸਮੇਂ ਜੇ ਸੜਕ ਤੇ ਪਾਣੀ ਹੈ ਤਾਂ ਪੁਲ ਉਪਰ ਹਮੇਸ਼ਾ ਹੀ ਬਰਫ ਜੰਮੀਂ ਹੋਵੇਗੀ ਕਿਉਂਕਿ ਪੁਲ ਉਪਰ ਟੈਂਪਰੇਚਰ ਹਮੇਸ਼ਾ ਹੀ 2-3 ਡਿਗਰੀ ਜਿਆਦਾ ਠੰਡਾ ਹੁੰਦਾ ਹੈ।
4.ਧੁੰਦ ਵਿਚ ਡਰਾਈਵਿੰਗ ਸਮੇਂ ਹਮੇਸ਼ਾ ਹੀ ਲੋ-ਬੀਮ ਵਰਤਣਾ ਚਾਹੀਦਾ ਹੈ ਕਿਉਂਕਿ ਹਾਈ ਬੀਮ ਨਾਲ ਸਾਫ ਨਹੀਂ ਦਿਸਦਾ।
5 ਸਾਰੇ ਜਾਣਦੇ ਹਨ ਕਿ ਸ਼ਰਾਬ ਪੀਕੇ ਗੱਡੀ ਚਲਾਉਣ ਕਾਰਨ ਲਾਇਸੈਂਸ ਕੈਂਸਲ ਹੋ ਸਕਦਾ ਹੈ, ਗੱਡੀ ਜਬਤ ਹੋ ਸਕਦੀ ਹੈ,ਭਾਰੀ ਜੁਰਮਾਨਾ ਅਤੇ ਕੈਦ ਹੋ ਸਕਦੀ ਹੈ ਅਤੇ ਇੰਸ਼ੋਰੈਂਸ ਵੀ ਵੱਧਦੀ ਹੈ ਅਤੇ ਕਰੀਮੀਨਲ ਚਾਰਜ ਵੀ ਲੱਗ ਸਕਦੇ ਹਨ ਪਰ ਫਿਰ ਵੀ ਕੈਨੇਡਾ ਵਿਚ ਹਰ ਰੋਜ਼ ਚਾਰ ਵਿਅਕਤੀ ਮਾਰੇ ਜਾਂਦੇ ਹਨ ਸ਼ਰਾਬ ਪੀਕੇ ਗੱਡੀ ਚਲਾਉਣ ਵਾਲੇ ਡਰਾਇਵਰਾਂ ਹੱਥੋਂ। ਇਕ ਐਸਟੀਮੇਟ ਅਨੁਸਾਰ 1200 ਤੋਂ ਵੱਧ ਬੰਦੇ ਹਰ ਸਾਲ ਸ਼ਰਾਬ ਕਾਰਨ ਹੋਏ ਹਾਦਸਿਆਂ ਵਿਚ ਮਾਰੇ ਜਾਂਦੇ ਹਨ। ਪਿਛਲੇ ਸਾਲ 44000 ਐਕਸੀਡੈਂਟਾਂ ਵਿਚ ਸ਼ਰਾਬ ਹੀ ਜਿੰਮੇਵਾਰ ਸੀ ਤਾਂ ਹੀ ਤਾਂ ਨਸ਼ਾ ਕਰਨ ਵਾਲੇ ਡਰਾਇਵਰਾਂ ਤੇ ਦਿਨੋਂ-ਦਿਨ ਹੋਰ ਸਖਤੀ ਹੋਈ ਜਾਂਦੀ ਹੈ।
6.ਫਰਾਸਟਬਾਈਟ-ਇਹ ਠੰਡ ਵਿਚ ਹੋਣ ਵਾਲਾ ਰੀਐਕਸ਼ਨ ਹੈ ਜਿਹੜਾ ਸਰੀਰ ਦੇ ਅੰਗਾਂ ਨੂੰ ਪੱਕੇ ਤੌਰ ‘ਤੇ ਨੁਕਸਾਨ ਪਚਾਉਂਦਾ ਹੈ। ਲਾਸ ਆਫ ਫੀਲਿੰਗ ਜਾਂ ਉੰਗਲਾਂ, ਅੰਗੂਠੇ,ਨੱਕ ਅਤੇ ਕੰਨਾਂ ਦਾ ਰੰਗ ਚਿਟਾ ਜਾਂ ਪੀਲਾ ਹੋਣਾ ਇਸ ਦੀ ਨਿਸ਼ਾਨੀ ਹੈ ।
7.ਹਾਇਪੋਥਰਮੀਆਂ ਉਦੋਂ ਹੁੰਦਾ ਹੈ ਜਦੋਂ ਸਰੀਰ ਦਾ ਟੈਂਪਰੇਚਰ 32 ਡਿਗਰੀ ਤੋਂ ਥੱਲੇ ਡਿਗਦਾ ਹੈ। ਫਰਾਸਟਬਾਈਟ ਅਤੇ ਹਾਇਪੋਥਰਮੀਆਂ ਵਿਚ ਮਰੀਜ ਨੂੰ ਕਦੇ ਵੀ ਕੌਫੀਂਨ ਵਾਲੀ ਚੀਜ ਜਿਵੇਂ ਕਾਫੀ,ਚਾਹ ਜਾਂ ਸਰਾਬ ਨਹੀਂ ਦੇਣੀ ਚਾਹੀਦੀ। ਉਲਟਾ ਨੁਕਸਾਨ ਹੋਵੇਗਾ।
8. ਸਰਦੀਆਂ ਵਿਚ ਟਾਇਰਾਂ ਵਿਚ ਹਵਾ ਬਾਰ-ਬਾਰ ਚੈਕ ਕਰਨੀ ਪੈਂਦੀ ਹੈ ਕਿਉਕਿ 5 ਡਿਗਰੀ ਟੈਂਪਰੇਚਰ ਡਿਗਣ ਨਾਲ ਹਵਾ ਦੀ ਰੀਡਿੰਗ ਦਾ ਇਕ ਪੌਂਡ ਦਾ ਫਰਕ ਪੈ ਜਾਂਦਾ ਹੈ।
9.ਮੋੜ ਜਾਂ ਕਰਵ ਵਾਲੀ ਸੜਕ ਜਾਂ ਹਾਈਵੇ ਦੇ ਰੈਂਪਾਂ ਤੋਂ ਮੁੜਨ ਸਮੇਂ ਸਪੀਡ ਹੌਲੀ ਕਰਕੇ ਹਲਕੀ ਜਹੀ ਬਰੇਕ ਲਾ ਕੇ ਅਸੀਂ ਸੈਂਟਰੀਫੂਗਲ ਫੋਰਸ ਦਾ ਅਸਰ ਘਟਾ ਸਕਦੇ ਹਾਂ। ਸੱਜੇ ਮੁੜਨ ਵੇਲੇ ਧਿਆਨ ਰੱਖੋ ਕਿ ਸੈਂਟਰੀਫਿਊਗਲ ਫੋਰਸ ਗੱਡੀ ਨੂੰ ਖੱਬੇ ਪਾਸੇ ਵੱਲ ਧੱਕੇਗੀ ਅਤੇ ਗੱਡੀ ਦੂਸਰੀ ਲੇਨ ਵਿਚ ਜਾ ਸਕਦੀ ਹੈ। ਗੱਡੀ ਨੂੰ ਹਮੇਸ਼ਾ ਸੱਜੀ ਬੰਨੀਂ ਦੇ ਨਾਲ ਨਾਲ ਮੋੜੋ ਅਤੇ ਗਡੀ ਹਮੇਸਾ ਕੰਟਰੋਲ ਵਿਚ ਰਹੇਗੀ। ਖੱਬੇ ਕਰਵ ਵਾਲੀ ਸੜਕ ਤੇ ਮੁੜਨ ਸਮੇਂ ਸਾਵਧਾਨ ਰਹੋ ਕਿ ਦੂਸਰੀ ਲਾਈਨ ਵਿਚ ਜਾਂਦੀ ਗੱਡੀ ਨੂੰ ਸੈਂਟਰੀਫਿਊਗਲ ਫੋਰਸ ਤੁਹਾਡੀ ਗੱਡੀ ਵੱਲ ਧੱਕੇਗੀ। ਗੱਡੀ ਨੂੰ ਆਪਣੀ ਲੇਨ ਦੇ ਵਿਚਕਾਰ ਰੱਖਕੇ ਮੋੜੋ।
10.ਇਕ ਸਕਿੰਟ ਵਾਸਤੇ ਧਿਆਨ ਪਾਸੇ ਜਾਣਾ ਬੜਾ ਖਤਰਨਾਕ ਹੋ ਸਕਦਾ ਹੈ ਕਿਉਂਕਿ 60 ਦੀ ਸਪੀਡ ਤੇ ਜਾ ਰਹੀ ਗੱਡੀ ਇਕ ਸਕਿੰਟ ਵਿਚ 16 ਮੀਟਰ ਅੱਗੇ ਚਲੀ ਜਾਂਦੀ ਹੈ ਅਤੇ ਇਸ ਫਾਸਲੇ ਵਿਚ ਕੁਛ ਵੀ ਹੋ ਸਕਦਾ ਹੈ। ਸਟੇਜਡ ਐਕਸੀਡੈਂਟ ਕਰਨ ਵਾਲੇ ਵੀ ਇਹੋ ਜਹੇ ਡਰਾਈਵਰਾਂ ਦਾ ਫਾਇਦਾ ਉਠਾਉਂਦੇ ਹਨ।
11.ਕਈ ਵਾਰ ਡਰਾਈਵਰ ਸੜਕ ਦੇ ਉਲਟ ਪਾਸੇ ਵੱਲ ਡਰਾਈਵ ਕਰਦੇ ਫੜੇ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਲਗਦਾ ਕਿ ਕਿਸ ਪਾਸੇ ਜਾਣਾ ਹੈ। ਇਕ ਦੇਸੀ ਤਰੀਕਾ। ਜੇ ਸਾਡੀ ਡਰਾਈਵਰ ਸਾਈਡ ਸੜਕ ਦੀ ਵਿਚਕਾਰਲੀ ਬੰਨੀਂ ਦੇ ਨਾਲ ਹੈ ਤਾਂ ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ
ਪੂਰੇ ਓਨਟਾਰੀਓ ਵਿਚ ਕਾਰ ਇਸ਼ੋਰੈਂਸ ਦੇ ਰੇਟ ਦੂਸਰੇ ਸੂਬਿਆਂ ਨਾਲੋਂ ਪਹਿਲਾਂ ਹੀ ਵੱਧ ਹਨ ਪਰ ਟਰਾਂਟੋ ਵਿਚ ਰੇਟ ਹੋਰ ਵੀ ਵੱਧ ਹਨ ਅਤੇ ਜੀ.ਟੀ ਏ.ਵਿਚ ਰੇਟ ਹੋਰ ਵੀ ਵੱਧ ਹਨ।
ਇੰਸ਼ੋਰੈਂਸ ਕੰਪਨੀ ਸਾਡਾ ਸਾਰਾ ਡਰਾਈਵਿੰਗ ਰਿਕਾਰਡ ਦੇਖ ਕੇ ਇਹ ਅੰਦਾਜ਼ਾ ਲਾਉਂਦੀ ਹੈ ਕਿ ਇਸ ਵਿਅਕਤੀ ਨੂੰ ਇੰਸ਼ੋਰੈਂਸ ਦੇਣ ਦਾ ਕਿੰਨਾਂ ਕੁ ਰਿਸਕ ਹੈ ਅਤੇ ਡੀਫੈਂਸਿਵ ਡਰਾਈਵਿੰਗ ਕਰਕੇ ਅਤੇ ਹੋਰ ਸਾਵਧਾਨੀ ਵਰਤਕੇ ਅਸੀਂ ਆਪਣਾ ਲਾਈਸੈਂਸ ਸਾਫ ਰੱਖ ਸਕਦੇ ਹਾਂ ਅਤੇ ਇੰਸ਼ੋਰੈਂਸ ਕੰਪਨੀ ਦਾ ਰਿਸਕ ਘੱਟ ਕਰ ਸਕਦੇ ਹਾਂ ਅਤੇ ਪੂਰੇ ਡਿਸਕਾਊਂਟ ਲੈਕੇ ਆਪਣੀ ਇਂਸ਼ੋਰੈਂਸ ਵੀ ਲਾਜ਼ਮੀ ਤੌਰ ਤੇ ਘੱਟ ਕਰ ਸਕਦੇ ਹਾਂ। ਜੇ ਤੁਸੀਂ ਨਵੇਂ ਆਏ ਹੋ ਅਤੇ ਕਾਰ ਇੰਸ਼ੋਰੈਂਸ ਮਿਲ ਨਹੀਂ ਰਹੀ ਜਾਂ ਬਹੁਤ ਮਹਿੰਗੀ ਮਿਲਦੀ ਹੈ ਜਾਂ ਇਕ ਸਾਲ ਪੂਰਾ ਹੋਣ ਤੇ ਵੀ ਘੱਟ ਨਹੀਂ ਹੋਈ ਤਾਂ ਮੈਂ ਤੁਹਾਡੀ ਮੱਦਦ ਕਰ ਸਕਦਾ ਹਾਂ। ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ 5-6 ਲੱਖ ਤੋਂ ਉਪਰ ਘਰ ਹੈ ਤਾਂ ਮੈਂ ਤੁਹਾਨੂੰ ਬਹੁਤ ਹੀ ਵਧੀਆ ਰੇਟ ਦੇ ਸਕਦਾ ਹਾਂ।
ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇਂ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ,ਡਿਸਬਿਲਟੀ,ਕਰੀਟੀਕਲ ਇਲਨੈਸ,ਵਿਜਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗ੍ਹਾ ਤੋਂ ਲੈਣ ਲਈ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …