0.9 C
Toronto
Thursday, November 27, 2025
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਕ੍ਰਿਸਮਸ ਅਤੇ Holiday ਸ਼ੀਜਨ

25 ਦਿਸੰਬਰ ਨੂੰ ਕ੍ਰਿਸਮਸ ਦਾ ਦਿਨ ਆਉਂਦਾ,
ਚਾਵਾਂ ਰੀਝਾਂ ਨਾਲ ਇਸਨੂੰ ਮਨਾਉਣ ਸਾਰੇ ।
ਗੋਰਾ, ਕਾਲਾ ਜਾਂ ਭਾਂਵੇਂ ਕੋਈ ਹੋਵੇ ਦੇਸੀ,
ਘਰਾਂ ਨੂੰ ਲਾਈਟਾਂ ਦੇ ਨਾਲ ਸਜਾਉਣ ਸਾਰੇ ।
Holiday ਸ਼ੀਜਨ ਦੀ ਸਭ ਨੂੰ ਉਡੀਕ ਰਹਿੰਦੀ,
ਸਮਾਂ ਪ੍ਰੀਵਾਰਾਂ ਸੰਗ ਰਲ-ਮਿਲ ਬਿਤਾਉਣ ਸਾਰੇ ।
ਅਗਲੇ ਦਿਨ ਫਿਰ ਬੌਕਸਿੰਗ ਡੇਅ ਆਵੇ,
ਸ਼ੌਪਿਗਾਂ ਕਰ-ਕਰ ਬਜ਼ਟ ਹਿਲਾਉਣ ਸਾਰੇ ।
ਜਿਨ੍ਹਾਂ ਯੋਧਿਆਂ ਨੂੰ ਤੰਗ ਨਾ ਠੰਡ ਕਰਦੀ,
ਪੈਂਦੀ ਬਰਫ਼ ਵਿੱਚ ਘੁੰਮਣ-ਘੁੰਮਾਉਣ ਸਾਰੇ ।
‘ਗਿੱਲ ਬਲਵਿੰਦਰਾ’ ਪਾਰਟੀਆਂ ਕਰੋ ਬੇਸ਼ਕ,
ਪਰ ਦਾਰੂ ਪੀ ਕੇ ਗੱਡੀਆਂ ਨਾ ਚਲਾਉਣ ਸਾਰੇ ।

ਗਿੱਲ ਬਲਵਿੰਦਰ CANADA +1.416.558.5530 ([email protected] )

 

RELATED ARTICLES
POPULAR POSTS