1.3 C
Toronto
Tuesday, December 23, 2025
spot_img
Homeਰੈਗੂਲਰ ਕਾਲਮਸੱਜਣਾ ਜਾਈਂ ਨਾ...

ਸੱਜਣਾ ਜਾਈਂ ਨਾ…

ਸਾਡਾ ਲੁੱਟ ਕੇ ਚੈਨ ਕਰਾਰ, ਸੱਜਣਾ ਜਾਈਂ ਨਾ।
ਅਸਾਂ ਤੈਨੂੰ ਕੀਤਾ ਪਿਆਰ, ਸੱਜਣਾ ਜਾਈਂ ਨਾ।
ਸਮਝ ਨਾ ਆਵੇ ਕਿਸ ਗੱਲ ਦੀ ਦਏਂ ਸਜ਼ਾ,
ਲਾਹ ਦੇ ਮਨ ਤੋਂ ਭਾਰ, ਸੱਜਣਾ ਜਾਈਂ ਨਾ।
ਫ਼ੁੱਲਾਂ ਨਾਲੋਂ ਵੱਧ ਕੇ ਕੋਮਲ ਹਿਰਦੇ ਵਿੱਚ,
ਕਿਉਂ ਮਾਰੇਂ ਤੇਜ਼ ਕਟਾਰ, ਸੱਜਣਾ ਜਾਈਂ ਨਾ।
ਤੇਰੇ ਨਾਲ ਹੀ ਦੁਨੀਆਂ ਸਾਡੀ ਹੱਸਦੀ ਹੈ,
ਨਹੀਂ, ਕਿਸ ਕੰਮ ਦਾ ਸੰਸਾਰ, ਸੱਜਣਾ ਜਾਈਂ ਨਾ।
ਕਿੰਨਾ ਔਖਾ ਹੁੰਦੈ ਝੱਲਣਾ ਵਿਛੋੜੇ ਨੂੰ,
ਬਹੁਤ ਦਿਲ ਤੇ ਭਾਰ, ਸੱਜਣਾ ਜਾਈਂ ਨਾ।
ਆਪਣਾ ਤੈਨੂੰ ਮੰਨਿਆ, ਤੂੰ ਵੀ ਮੰਨ ਜਰਾ,
ਕਦੇ ਤਾਂ ਕਰ ਇਜ਼ਹਾਰ, ਸੱਜਣਾ ਜਾਈਂ ਨਾ।
ਸਹਿਣਾ ਔਖਾ ਹੋ ਜਾਂਦਾ ਰੁਸਵਾਈਆਂ ਨੂੰ,
ਤੈਨੂੰ ਮੰਨ ਬੈਠੇ ਦਿਲਦਾਰ, ਸੱਜਣਾ ਜਾਈਂ ਨਾ।
ਗਲ਼ ਵਿੱਚ ਹੁੰਦੇ ਸਨ ਬਾਹਾਂ ਦੇ ਹਾਰ ਕਦੇ,
ਹੁਣ ਪਾ ਨਾ ਸਾਡੇ ਖਾਰ, ਸੱਜਣਾ ਜਾਈਂ ਨਾ।
ਕੀ ਕਰਨੇ ਲੋਕ ਦਿਖਾਵੇ ਆਉਣੇ ਕੰਮ ਨਹੀਂ,
ਆਖਰ ਹੱਡ ਵੀ ਦੇਣੇ ਤਾਰ, ਸੱਜਣਾ ਜਾਈਂ ਨਾ।
ਨਾ ਬਣ ਜਾਵੇ ਬੋਝ ਮੁਹੱਬਤ ਰਹਿਣ ਦਿਉ,
ਅਹਿਸਾਸ, ਨਹੀਂ ਵਪਾਰ, ਸੱਜਣਾ ਜਾਈਂ ਨਾ।

ਸੱਚੀ ਪਾਕ ਮੁਹੱਬਤ ਮਿਲਦੀ ਕਿਸਮਤ ਨਾਲ,
ਜੇ ਖੁਦ ਬਖ਼ਸ਼ੇ ਕਰਤਾਰ, ਸੱਜਣਾ ਜਾਈਂ ਨਾ।
– ਸੁਲੱਖਣ ਮਹਿਮੀ
+647-786-6329

RELATED ARTICLES
POPULAR POSTS