TORONTO ਵਿੱਚ ਪਹਿਲੀ ਬਰਫ਼ਬਾਰੀ
TORONTO ਦੇ ਆਸ-ਪਾਸ ਪਹਿਲੀ SNOW ਪੈ ਗਈ,
ਖੇਡੀ ਪਾਰਕਾਂ ਵਿੱਚ ਜਾਣੀ ਹੁਣ ਤਾਸ਼ ਹੈ ਨਹੀਂ।
ਚਿੱਟੀ ਚਾਦਰ ਜਾਂ ਦਿੱਸਣਗੇ ਢੇਰ ਚਿੱਟੇ,
ਹਰੀ-ਭਰੀ ਕਿਤੇ ਲੱਭਣੀ GRASS ਹੈ ਨਹੀਂ।
ਅਲਸੀ ਖਾ ਕੇ ਵੀ ਠਰੂੰ-ਠਰੂੰ ਕਰਨਗੇ ਉਹ,
ਚੜ੍ਹਿਆ ਹੱਢਾਂ ਤੇ ਮੋਟਾ ਜੇ ਮਾਸ ਹੈ ਨਹੀਂ।
ਜਹਾਜ਼ੇ ਚੜ੍ਹ ਕੇ ਜਾਣਗੇ ਦੂਰ ਕਿਧਰੇ,
ਠੰਡ ਕੈਨੇਡਾ ਦੀ ਜਿਨਾਂ ਨੂੰ ਰਾਸ ਹੈ ਨਹੀਂ।
WAIT ਬੱਸ ਦੀ ਕਰਨੀ ਵੀ ਹੋਊ ਔਖੀ,
ਮੋਟੇ ਲਿਬਾਸ ਬਿਨ ਮਿਲਣੀ ਧਰਵਾਸ ਹੈ ਨਹੀਂ।
TIM HIRTON ਬੈਠ ਛਕਣਗੇ ਚਾਹ ਕੌਫ਼ੀ,
ਉਡੀਕਦਾ ਜਿਨਾਂ ਨੂੰ ਘਰੇ ਕੋਈ ਖਾਸ ਹੈ ਨਹੀਂ।
WEATHER ਵੇਖ-ਵੇਖ ਬੇਸ਼ਕ ਲਾਓ ਅੰਦਾਜ਼ੇ,
ਪਹਿਲਾਂ ਅਪ੍ਰੈਲ ਤੋਂ ਗਰਮੀਂ ਦੀ ਆਸ ਹੈ ਨਹੀਂ।
ਸੰਭਲ ਕੇ ਤੁਰੀਂ ਬਲਵਿੰਦਰਾ ਨਾ ਤਿਲਕ ਜਾਈਂ,
ਹੱਡੀਆਂ ਜੁੜਨ ਦੀ ਬਚੀ ਗੁੰਜ਼ਾਇਸ਼ ਹੈ ਨਹੀਂ।
ਗਿੱਲ ਬਲਵਿੰਦਰ
CANADA +1.416.558.5530
([email protected] )
ਫ਼ੋਨ: 94635-72150