Breaking News
Home / ਰੈਗੂਲਰ ਕਾਲਮ / ਗੋਬਿੰਦ ਦੇ ਲਾਲ

ਗੋਬਿੰਦ ਦੇ ਲਾਲ

ਬਲਿਦਾਨ ਕਦੇ ਵੀ ਨਾ ਭੁਲਾਓ,
ਚੇਤਾ ਉਹਨਾਂ ਦਾ ਲੈ ਆਓ।

ਜਿਹੜੇ ਨੀਹਾਂ ਵਿੱਚ ਚਿਣੇ ਸੀ,
ਨਾ ਹੌਂਸਲੇ ਗਏ ਮਿਣੇ ਸੀ।

ਸ਼ੇਰਾਂ ਵਾਂਗੂੰ ਜਿਹੜੇ ਗੱਜੇ,
ਦੁਸ਼ਮਣ ਡਰ ਕੇ ਅੱਗੇ ਭੱਜੇ।

ਸਿੱਖ ਧਰਮ ਦੇ ਜੋ ਨਗੀਨੇ,
ਦੁਸ਼ਮਣ ਤਾਂਈਂ ਆਉਣ ਪਸੀਨੇ।

ਗੱਲ ਸਿਆਣੀ ਕਰਦੇ ਸੀ ਜੋ,
ਨਾਹੀਂ ਪਾਣੀ ਭਰਦੇ ਸੀ ਜੋ।

ਚਿਹਰੇ ਉੱਤੇ ਨੂਰ ਇਲਾਹੀ,
ਜ਼ਾਲਮ ਨੂੰ ਸੀ ਗੱਲ ਸਮਝਾਈ।

ਬਾਲ ਬੜੇ ਸਨ ਉਹ ਗਿਆਨੀ,
ਮਾਤ ਗਈ ਸੀ ਖਾ ਜਵਾਨੀ।

ਤਨ ਤੋਂ ਭਾਵੇਂ ਬਾਲ ਜਿਹੇ ਸਨ,
ਬਲਦੀ ਪਰ ਮਸ਼ਾਲ ਜਿਹੇ ਸਨ।

ਵੱਡੇ ਵੱਡੇ ਸਨ ਘਬਰਾਏ,
ਉਹ ਗੋਬਿੰਦ ਦੇ ਲਾਲ ਕਹਾਏ।

ਉਹਨਾਂ ਜੇਹੇ ਬਣੀਏ ਸਾਰੇ,
ਬਣੀਏ ਸਭ ਦੀ ਅੱਖ ਦੇ ਤਾਰੇ।

ਉਨ੍ਹਾਂ ਨੂੰ ਨਿੱਤ ਸੀਸ ਝੁਕਾਈਏ
ਦੱਸੇ ਰਾਹ ‘ਤੇ ਚਲਦੇ ਜਾਈਏ।

ਹਰਦੀਪ ਬਿਰਦੀ
904 160 0900

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …