4.2 C
Toronto
Thursday, April 30, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

New Year 2022

ਤੇਰੀ ਰਹਿਮਤ ਨਾਲ ਨਵਾਂ ਸਾਲ ਆ ਰਿਹਾ ਹੈ,
ਰੱਖੀਂ ਸਭਨਾਂ ‘ਤੇ ਮਿਹਰਾਂ ਵਾਲਾ ਹੱਥ ਦਾਤਾ।
ਫੁੱਟ, ਈਰਖਾ ਤੇ ਨਫ਼ਰਤ ਨੂੰ ਦੂਰ ਕਰਕੇ,
ਭਾਈਚਾਰਕ ਸਾਂਝ ਵਾਲੀ ਜੁੜੀ ਰਹੇ ਸੱਥ ਦਾਤਾ।
ਦੋ ਡੰਗ ਦੀ ਰੁੱਖੀ-ਸੁੱਖੀ ਖਾਣ ਸਾਰੇ,
ਸਿਰਾਂ ‘ਤੇ ਤਣੀ ਰਹੇ ਮਾੜੀ-ਚੰਗੀ ਛੱਤ ਦਾਤਾ।
ਛਾਂ ਮਾਂ-ਪਿਓ ਦੀ ਮਾਣਦੇ ਰਹਿਣ ਬੱਚੇ,
ਧੀ-ਪੁੱਤ ਨਿਕਲੇ ਨਾ ਕਿਸੇ ਦਾ ਲੱਥ੍ਹ ਦਾਤਾ।
ਦੇਵੀਂ ਹੌਸਲਾ ਹਾਲਾਤਾਂ ਨਾਲ ਲੜਨ ਜੋਗਾ,
ਜੰਗ ਵਿੱਚ ਫਸੇ ਨਾ ਯੋਧਿਆਂ ਦਾ ਰੱਥ ਦਾਤਾ।
ਦੋ ਵਰ੍ਹਿਆਂ ਤੋਂ ਕਰੋਨੇ ਨੇ ਵੱਖ਼ਤ ਪਾਇਆ,
ਮੱਛਰੇ ਵਹਿੜਕੇ ਨੂੰ ਪਾ ਹੁਣ ਨੱਥ ਦਾਤਾ।
‘ਗਿੱਲ ਬਲਵਿੰਦਰ’ ਦੀ ਕਲ਼ਮ ਨੂੰ ਬਲ ਬਖ਼ਸ਼ੀਂ,
ਮਾੜੇ ਛੱਡ ਕੇ ਲਿਖੇ ਚੰਗੇ-ਚੰਗੇ ਤੱਥ ਦਾਤਾ ।

ਗਿੱਲ ਬਲਵਿੰਦਰ CANADA +1.416.558.5530 ([email protected] )

 

RELATED ARTICLES
POPULAR POSTS