ਮੇਰਾਹਾਲਚਾਲ ਪੁੱਛਣ ਤੂੰ ਆਇਆ ਦੋਸਤਾ।
ਧੰਨਵਾਦ ਤੇਰਾ ਹੌਂਸਲਾ ਵਧਾਇਆਦੋਸਤਾ।
ਜਿਨ੍ਹਾਂ ਗਲੀਆਂ ‘ਚ ਆਪਾਂ ਖੇਡਦੇ ਸੀ ‘ਕੱਠੇ,
ਆ ਕੇ ਸਾਰਾਮੈਨੂੰਹਾਲ ਸੁਣਾਇਆਦੋਸਤਾ।
ਦੱਸ ਹੋਰਕਿਵੇਂ ਜੁੰਡੀ ਦੇ ਯਾਰਆਪਣੇ,
ਛੇਤੀਂ ਮਿਲਾਂਗੇ ਜੇ ਰੱਬ ਨੇ ਚਾਹਿਆ ਦੋਸਤਾ।
ਤੂੰ ਹੋ ਸਿਹਤਮੰਦ ਛੇਤੀ, ਮਿਲਾਂਗੇ ਦੁਬਾਰਾ,
ਇਹੋ ਆਖ ਕੇ ਸਭ ਨੇ ਘਲਾਇਆਦੋਸਤਾ।
ਮੈਂ ਹੋ ਕੇ ਬਿਮਾਰ ਇੱਥੇ ਪਿਆ ਮੰਜੇ ਉੱਤੇ,
ਕਈ ਦਿਨਾਂ ਤੋਂ ਕੁੱਝ ਨਾ ਖਾਇਆ ਦੋਸਤਾ।
ਦਵਾਈਆਂ ਹੀ ਜਾਂਦੇ ਨੇ ਖਿਲਾਈ, ਪਿਲਾਈ,
ਕਈ ਬੋਤਲਾਂ ਖ਼ੂਨਵੀਚੜ੍ਹਾਇਆਦੋਸਤਾ।
ਰੋਜ਼ ਲਾਉਂਦੇ ਟੀਕੇ ਨਾਲੇ ਟੋਹਟੋਹਦੇਖਦੇ,
ਹੋਰਵੀਮਸ਼ੀਨਾਂ ‘ਚੋਂ ਲੰਘਾਇਆਦੋਸਤਾ।
ਸਾਰੀਆਂ ਸਹੂਲਤਾਂ ਤੇ ਰੱਖਦੇ ਖ਼ਿਆਲਮੇਰਾ,
ਲੱਗੇ ਫੇਰਵੀਸਭ ਕੁੱਝ ਪ੍ਰਾਇਆਦੋਸਤਾ।
ਬੜਾਸ਼ੁਕਰਗੁਜ਼ਾਰ ਹਾਂ ਪਾਲਣਹਾਰੇ ਦਾ,
ਮੇਰਾਵਧੀਆਇਲਾਜ਼ ਕਰਵਾਇਆਦੋਸਤਾ।
ਇੱਕ ਮੇਰਾਵੀ ਸੁਨੇਹਾ ਸਾਰੇ ਮਿੱਤਰਾਂ ਦੇ ਨਾਂ,
ਕੀਤੀਆਂ ਦੁਆਵਾਂ ਨੇ ਬਚਾਇਆਦੋਸਤਾ।
– ਸੁਲੱਖਣ ਮਹਿਮੀ
+647-786-6329