ਮੇਅਰਦਾਅਸਤੀਫਾ
ਕਿਰਦਾਰ ਡਿੱਗੇ ਤੇ ਕੁਰਸੀਵੀ ਡਿੱਗ ਜਾਂਦੀ,
ਕਿਸੇ-ਕਿਸੇ ਮੁਲਕ ਵਿੱਚ ਏਦਾਂ ਵੀ ਹੋ ਸਕਦਾ ।
ਗਲਤੀ ਮੰਨ ਕੇ ਲੋਕਾਂ ਤੇ ਪ੍ਰੀਵਾਰ ਵੱਲੋਂ,
ਮੀਡੀਏ ਦੇ ਮੂਹਰੇ ਕੋਈ ਨੇਤਾਵੀ ਰੋ ਸਕਦਾ ।
ਇਸ਼ਕ ਨੇ Bill Clinton ਵੀ ਡੰਗਿਆ ਸੀ,
ਵਿਚਾਰੇ ਮੇਅਰ ਨੂੰ ਕਿਉਂ ਨਹੀਂ ਏਹ ਮੋਹਸਕਦਾ ।
ਐਨਕ ਚੌਧਰ ਦੀਜਦ ਅੱਖਾਂ ‘ਤੇ ਸੱਜ ਜਾਂਦੀ,
ਬੰਦਾਫਿਰ ਸੱਚ ਦੇ ਮੋਤੀਨਹੀਂ ਪ੍ਰੋਅਸਕਦਾ ।
ਡਿੱਗ-ਡਿੱਗ ਕੇ ਤਾਂ ਸੰਭਲਦੇ ਬਹੁਤਵੇਖੇ,
ਡਿੱਗਿਆ ਨਜ਼ਰ ਤੋਂ ਕਦ ਉੱਠ ਕੇ ਖਲੋਅਸਕਦਾ ।
ਕੁਝ ਦੇਸ਼ਾਂ ਵਿੱਚ ਪਰਲੋ ਭਾਂਵੇਂ ਆ ਜਾਏ,
ਪਰਕੁਰਸੀਨੇਤਾਦੀਨਹੀਂ ਕੋਈ ਖੋਹ ਸਕਦਾ ।
ਉਜਾਲਾ, ਨਿਰਮਾਂ ਜਾਂ ਵਰਤੋ Bleachਬੇਸ਼ਕ,
ਦਾਗ਼ਦਾਮਨਦਾ ‘ਬਲਵਿੰਦਰਾ’ ਕੌਣ ਧੋਅਸਕਦਾ ।
ਗਿੱਲ ਬਲਵਿੰਦਰ
CANADA +1.416.558.5530 ([email protected] )
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …