ਚੰਡੀਗੜ੍ਹ :ਪੰਜਾਬ ਵਿਚ 7ਵੇਂ ਅਤੇ ਆਖਰੀ ਪੜ੍ਹਾਅ ਤਹਿਤ 19 ਮਈ ਨੂੰ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ। ਪੰਜਾਬ ਵਿਚ ਕੁੱਲ 2 ਕਰੋੜ, 3 ਲੱਖ, 74 ਹਜ਼ਾਰ 357 ਵੋਟਰ ਹਨ। ਜਿਨ੍ਹਾਂ ਵਿਚ ਮਰਦਾਂ ਦੀ ਗਿਣਤੀ 1 ਕਰੋੜ, 7 ਲੱਖ, 54 ਹਜ਼ਾਰ, 157 ਹੈ ਅਤੇ ਮਹਿਲਾਵਾਂ ਦੀ ਗਿਣਤੀ 96 ਲੱਖ, 19 ਹਜ਼ਾਰ, 711 ਹੈ, ਜਦਕਿ 507 ਥਰਡ ਜੈਂਡਰ ਉਮੀਦਵਾਰ ਹਨ। ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 13 ਸੀਟਾਂ ਉਤੇ 278 ਉਮੀਦਵਾਰ ਮੈਦਾਨ ਵਿਚ ਹਨ। ਇਸ ਵਾਰ ਅੰਮ੍ਰਿਤਸਰ ਵਿਚ ਸਭ ਤੋਂ ਵੱਧ 30 ਉਮੀਦਵਾਰ ਅਤੇ ਹੁਸ਼ਿਆਰਪੁਰ ਵਿਚ ਸਭ ਤੋਂ ਘੱਟ 8 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਲੋਕ ਸਭਾ ਹਲਕਾ ਗੁਰਦਾਸਪੁਰ ‘ਚ 15, ਖਡੂਰ ਸਾਹਿਬ ‘ਚ 19, ਜਲੰਧਰ ‘ਚ 19, ਆਨੰਦਪੁਰ ਸਾਹਿਬ 26, ਲੁਧਿਆਣਾ ‘ਚ 22, ਫਤਿਹਗੜ੍ਹ ਸਾਹਿਬ 20, ਫਰੀਦਕੋਟ ‘ਚ 20, ਫਿਰੋਜ਼ਪੁਰ ‘ਚ 22, ਬਠਿੰਡਾ ‘ਚ 27, ਸੰਗਰੂਰ ‘ਚ 25 ਅਤੇ ਪਟਿਆਲਾ 25 ਉਮੀਦਵਾਰ ਚੋਣ ਮੈਦਾਨ ‘ਚ ਹਨ। ਪੰਜਾਬ ਵਿਚ ਮੁੱਖ ਮੁਕਾਬਲਾ ਕਾਂਗਰਸ, ਅਕਾਲੀ ਦਲ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਵੇਗਾ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …