-6.4 C
Toronto
Tuesday, December 9, 2025
spot_img
Homeਜੀ.ਟੀ.ਏ. ਨਿਊਜ਼ਪਰਸਨਲ ਸਪੋਰਟ ਵਰਕਰਜ਼ ਦੇ ਵੇਜਿਜ਼ ਵਿਚ ਆਰਜੀ ਤੌਰ 'ਤੇ ਹੋਰ ਵਾਧਾ ਕਰਾਂਗੇ...

ਪਰਸਨਲ ਸਪੋਰਟ ਵਰਕਰਜ਼ ਦੇ ਵੇਜਿਜ਼ ਵਿਚ ਆਰਜੀ ਤੌਰ ‘ਤੇ ਹੋਰ ਵਾਧਾ ਕਰਾਂਗੇ : ਫੋਰਡ

ਉਨਟਾਰੀਓ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਮਹਾਂਮਾਰੀ ਦਰਮਿਆਨ ਪਰਸਨਲ ਸਪੋਰਟ ਵਰਕਰਜ਼ ਦੇ ਵੇਜਿਜ਼ ਵਿੱਚ ਆਰਜ਼ੀ ਤੌਰ ਉੱਤੇ ਹੋਰ ਵਾਧਾ ਕਰਨ ਦੀ ਗਾਰੰਟੀ ਦਿੱਤੀ। ਨੌਰਥ ਬੇਅ ਵਿੱਚ ਲਾਂਗ ਟਰਮ ਕੇਅਰ ਦੇ ਸਬੰਧ ਵਿੱਚ ਐਲਾਨ ਕਰਦਿਆਂ ਪ੍ਰੀਮੀਅਰ ਨੇ ਆਖਿਆ ਕਿ ਉਹ ਜਾਣਦੇ ਹਨ ਕਿ ਇਹ ਆਰਜ਼ੀ ਵਾਧਾ ਹੋਵੇਗਾ ਪਰ ਉਨ੍ਹਾਂ ਨੂੰ ਤਨਖਾਹ ਵਿੱਚ 3 ਡਾਲਰ ਦਾ ਵਾਧਾ ਮਿਲੇਗਾ। ਫੋਰਡ ਨੇ ਆਖਿਆ ਕਿ ਉਹ ਹਮੇਸ਼ਾ ਇਹ ਆਖਦੇ ਰਹੇ ਹਨ ਕਿ ਪਰਸਨਲ ਸਪੋਰਟ ਵਰਕਰਜ਼ ਕੋਲ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ, ਉਨ੍ਹਾਂ ਨੂੰ ਤਨਖਾਹ ਮੁਕਾਬਲਤਨ ਘੱਟ ਮਿਲਦੀ ਹੈ ਤੇ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਹੋਣਾ ਹੀ ਚਾਹੀਦਾ ਹੈ। ਇਸ ਲਈ ਅਸੀਂ ਆਪਣਾ ਵਾਅਦਾ ਜ਼ਰੂਰ ਪੁਗਾਵਾਂਗੇ। ਅਕਤੂਬਰ 2020 ਵਿੱਚ ਉਨਟਾਰੀਓ ਨੇ ਇਹ ਐਲਾਨ ਕੀਤਾ ਸੀ ਕਿ ਜਿਹੜੇ 158,000 ਪਰਸਨਲ ਸਪੋਰਟ ਵਰਕਰਜ਼ ਪਬਲਿਕ ਤੌਰ ਉੱਤੇ ਫੰਡ ਹਾਸਲ ਕਰਨ ਵਾਲੀਆਂ ਸੇਵਾਵਾਂ ਦਿੰਦੇ ਹਨ, ਨੂੰ ਤਨਖਾਹ ਵਿੱਚ ਆਰਜ਼ੀ ਵਾਧਾ ਦਿੱਤਾ ਜਾਵੇਗਾ।

 

RELATED ARTICLES
POPULAR POSTS