Breaking News
Home / ਜੀ.ਟੀ.ਏ. ਨਿਊਜ਼ / ਨਿਆਗਰਾ ਫਾਲਜ਼ ਦੇ ਝਰਨੇ ‘ਚ ਰੁੜ੍ਹੇ ਵਿਅਕਤੀ ਦੀ ਜਾਨ ਬਚੀ

ਨਿਆਗਰਾ ਫਾਲਜ਼ ਦੇ ਝਰਨੇ ‘ਚ ਰੁੜ੍ਹੇ ਵਿਅਕਤੀ ਦੀ ਜਾਨ ਬਚੀ

ਮਾਂਟਰੀਅਲ : ਅਮਰੀਕਾ ਤੇ ਕੈਨੇਡਾ ਦੀ ਸਰਹੱਦ ‘ਤੇ ਸਥਿਤ ਇਹ ਝਰਨਾ ਦੁਨੀਆ ਦੇ ਸਭ ਤੋਂ ਸੋਹਣੇ ਝਰਨਿਆਂ ਵਿਚੋਂ ਇੱਕ ਹੈ, ਜਿਸ ਨੂੰ ਨਿਆਗਰਾ ਵਾਟਰਫਾਲਜ਼ ਕਿਹਾ ਜਾਂਦਾ ਹੈ। ਦੁਨੀਆ ਭਰ ‘ਚੋਂ ਆਉਣ ਵਾਲੇ ਸੈਲਾਨੀਆਂ ਲਈ ਵੀ ਇਹ ਖਿੱਚ ਦਾ ਕੇਂਦਰ ਹੈ ਕੈਨੇਡਾ ਅਮਰੀਕਾ ਘੁੰਮਣ ਆਏ ਸੈਲਾਨੀ ਇੱਕ ਬਾਰ ਜਰੂਰ ਇੱਥੇ ਸੈਰ ਕਰਨ ਆਉਂਦੇ ਹਨ। ਕੁਝ ਸੈਲਾਨੀ ਮਸਤੀ-ਮਸਤੀ ‘ਚ ਅਜਿਹੀ ਗਲਤੀਆਂ ਕਰ ਬੈਠਦੇ ਹਨ ਕਿ ਉਨ੍ਹਾਂ ਨੂੰ ਇਸਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ।ਪਰ ਮੰਗਲਵਾਰ ਦੀ ਸਵੇਰ ਇੱਥੇ ਘੁੰਮਣ ਆਏ ਵਿਅਕਤੀ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇੱਕ ਵਿਅਕਤੀ ਨਦੀ ‘ਚ ਬਣੀ ਇਕ ਕੰਧ ‘ਤੇ ਚੜ੍ਹ ਗਿਆ ਤੇ ਝਰਨੇ ‘ਚ ਰੁੜ੍ਹ ਗਿਆ ਪਰ ਉਹ ਖੁਸ਼ਕਿਸਮਤ ਨਿਕਲਿਆ ਤੇ ਉਸਦੀ ਜਾਨ ਬਚ ਗਈ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਨਿਆਗਰਾ ਪਾਰਕ ਪੁਲਿਸ ਨੂੰ ਸਵੇਰੇ 4 ਵਜੇ ਇਕ ਕਾਲ ਆਈ ਤੇ ਦੱਸਿਆ ਗਿਆ ਕਿ ਵਿਅਕਤੀ ਨੂੰ ਝਰਨੇ ਨੀਚੇ 188 ਫੁੱਟ ਡੂੰਘਾ ਪੱਥਰਾਂ ‘ਤੇ ਬੈਠਾ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਟੀਮ ਵੱਲੋਂ ਉਸਨੂੰ ਰੈਸਕਿਊ ਕਰ ਕੇ ਹਸਪਤਾਲ ਭੇਜ ਦਿੱਤਾ ਗਿਆ। ਚੰਗੀ ਗੱਲ ਇਹ ਸੀ ਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਸਨ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …