8.1 C
Toronto
Thursday, October 30, 2025
spot_img
Homeਜੀ.ਟੀ.ਏ. ਨਿਊਜ਼ਨੌਜਵਾਨ ਮਹਿਲਾ ਸਹਾਇਕ ਦੇ ਪਿਤਾ ਨੇ ਲਗਾਏ ਆਰੋਪ, ਵਿਰੋਧੀ ਧਿਰ ਨੇ ਪਾਰਟੀ...

ਨੌਜਵਾਨ ਮਹਿਲਾ ਸਹਾਇਕ ਦੇ ਪਿਤਾ ਨੇ ਲਗਾਏ ਆਰੋਪ, ਵਿਰੋਧੀ ਧਿਰ ਨੇ ਪਾਰਟੀ ‘ਚੋਂ ਕੱਢਣ ਦੀ ਕੀਤੀ ਮੰਗ

ਪੰਜਾਬੀ ਐਮਪੀ ਕੰਗ ‘ਤੇ ਲੱਗੇ ਛੇੜਛਾੜ ਦੇ ਆਰੋਪ
ਟੋਰਾਂਟੋ : ਭਾਰਤ ‘ਚ ਰਾਮ ਰਹੀਮ ਦਾ ਕਿੱਸਾ ਅਜੇ ਖਤਮ ਨਹੀਂ ਹੋਇਆ ਹੈ ਅਤੇ ਕੈਨੇਡਾ ‘ਚ ਪੰਜਾਬੀ ਮੂਲ ਦੇ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ‘ਤੇ ਆਪਣੀ ਹੀ ਇਕ ਨੌਜਵਾਨ ਸਹਾਇਕਾ ਨੇ ਛੇੜਛਾੜ ਦੇ ਦੋਸ਼ ਲਗਾਏ ਹਨ। ਉਹ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਹਨ ਅਤੇ ਵਿਰੋਧੀ ਧਿਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲੋਂ ਕੰਗ ਨੂੰ ਲਿਬਰਲ ਪਾਰਟੀ ਵਿਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਕੈਨੇਡਾ ਦੇ ਅਲਬਰਟਾ ਰਾਜ ਦੇ ਕੈਲਗਰੀ ਸ਼ਹਿਰ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ‘ਤੇ ਪੀੜਤ ਮਹਿਲਾ ਦੇ ਪਿਤਾ ਨੇ ਆਪਣੀ ਬੇਟੀ ਨਾਲ ਛੇੜਛਾੜ ਕਰਨ ਦਾ ਆਰੋਪ ਲਗਾਇਆ ਹੈ। ਮਾਮਲਾ ਸਾਹਮਣੇ ਆਉਣ ‘ਤੇ ਮਹਿਲਾ ਨੂੰ ਚੁੱਪ ਰਹਿਣ ਲਈ ਇਕ ਲੱਖ ਡਾਲਰ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ। ਕੰਗ ਨੇ ਹੁਣ ਤੱਕ ਆਪਣੇ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਅਤੇ ਪੂਰੀ ਤਰ੍ਹਾਂ ਨਾਲ ਚੁੱਪ ਧਾਰ ਰੱਖੀ ਹੈ। ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਨੈਸ਼ਨਲ ਡੈਮੋਕਰੇਟਿਕ ਪਾਰਟੀ ਦੀ ਨੇਤਾ ਅਤੇ ਮਹਿਲਾ ਮਾਮਲਿਆਂ ਦੀ ਕ੍ਰਿਟਿਕ ਸ਼ੇਅਲਾ ਮੈਲਕਾਲਮਸਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਅਜਿਹੇ ਕਿਸੇ ਵੀ ਮਾਮਲਿਆਂ ਵਿਚ ਜੀਰੋ ਟਾਲਰੈਂਸ ਦੀ ਗੱਲ ਕਰਦੇ ਹਨ, ਪਰ ਇਸ ਮਾਮਲੇ ਵਿਚ ਹੁਣ ਤੱਕ ਉਹਨਾਂ ਨੇ ਕੁਝ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਕੰਗ ਨੂੰ ਤੁਰੰਤ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਹੈ। ਮਾਮਲੇ ‘ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਸਬੰਧਤ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਉਹ ਫਾਈਨਲ ਕੁਮੈਂਟ ਦੇਣਗੇ।
ਇਹ ਹੈ ਮਾਮਲਾ : ਕੰਗ ‘ਤੇ ਲਗਾਏ ਗਏ ਆਰੋਪਾਂ ਦੇ ਅਨੁਸਾਰ ਉਨ੍ਹਾਂ ਨੇ 24 ਸਾਲ ਦੀ ਮਹਿਲਾ ਦਾ ਚਾਰ ਸਾਲ ਤੋਂ ਜ਼ਿਆਦਾ ਸਮੇਂ ਤੱਕ ਸ਼ੋਸ਼ਣ ਕੀਤਾ ਅਤੇ ਮਾਮਲਾ ਸਾਹਮਣੇ ਆਉਣ ‘ਤੇ ਇਕ ਲੱਖ ਡਾਲਰ ਦੇ ਕੇ ਚੁੱਪ ਕਰਾਉਣ ਦਾ ਯਤਨ ਕੀਤਾ। ਲਗਾਏ ਗਏ ਆਰੋਪ ਵਿਚ ਲਗਾਤਾਰ ਬਿਨਾ ਕਿਸੇ ਕਾਰਨ ਦੇ ਜੱਫੀ ਪਾਉਣਾ, ਹੱਥ ਫੜ ਕੇ ਰੱਖਣਾ ਅਤੇ ਇਸੇ ਸਾਲ ਜੂਨ ਵਿਚ ਆਪਣੇ ਨਾਲ ਵਾਈਨ ਪੀਣ ਅਤੇ ਆਪਣੀ ਜੈਕੇਟ ਉਤਾਰਨ ਲਈ ਕਹਿਣਾ ਆਦਿ ਦੇ ਮਾਮਲੇ ਸ਼ਾਮਲ ਹਨ। ਮੈਲਕਾਲਮਸਨ ਨੇ ਕਿਹਾ ਕਿ ਜਦ ਤੱਕ ਮਾਮਲੇ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ, ਕੰਗ ਨੂੰ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਦੇ ਤੌਰ ‘ਤੇ ਸੰਸਦ ਵਿਚ ਨਹੀਂ ਬੈਠਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਅਜਿਹਾ ਕਰਨ ਦੀ ਗੱਲ ਕਹੀ ਹੈ, ਪਰ ਹੁਣ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ।

 

RELATED ARTICLES
POPULAR POSTS