Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਵੱਲੋਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ ਨਿੱਜੀ ਲੈਣ ਦੇਣ ਦਾ ਬਿਓਰਾ ਲੈਣ ਦਾ ਸਮਰਥਨ

ਟਰੂਡੋ ਵੱਲੋਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ ਨਿੱਜੀ ਲੈਣ ਦੇਣ ਦਾ ਬਿਓਰਾ ਲੈਣ ਦਾ ਸਮਰਥਨ

ਵਿਰੋਧੀ ਧਿਰ ਦੀ ਨੇਤਾ ਨੇ ਇਸ ਮੁੱਦੇ ‘ਤੇ ਟਰੂਡੋ ਨੂੰ ਘੇਰਿਆ
ਬਰੈਂਪਟਨ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੈਟਿਸਟਿਕਸ ਕੈਨੇਡਾ ਦੇ ਉਸ ਫੈਸਲੇ ਦਾ ਸਮਰਥਨ ਕੀਤਾ ਹੈ ਜਿਸ ਰਾਹੀਂ ਉਸ ਵੱਲੋਂ ਬੈਂਕਾਂ ਅਤੇ ਨਿੱਜੀ ਵਿੱਤੀ ਸੰਸਥਾਵਾਂ ਤੋਂ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪੰਜ ਲੱਖ ਲੋਕਾਂ ਦੇ ਵਿੱਤੀ ਲੈਣਦੇਣ ਦਾ ਬਿਓਰਾ ਮੰਗਿਆ ਗਿਆ ਹੈ। ਦੂਜੀ ਤਰਫ਼ ਸਦਨ ਵਿੱਚ ਵਿਰੋਧੀ ਧਿਰ ਦੀ ਨੇਤਾ ਕੈਂਡੀਸ ਬਰਗੇਨ ਨੇ ਪ੍ਰਸ਼ਨ ਕਾਲ ਦੌਰਾਨ ਸੋਮਵਾਰ ਨੂੰ ਟਰੂਡੋ ਨੂੰ ਇਸ ਮੁੱਦੇ ‘ਤੇ ਘੇਰਦਿਆਂ ਕਿਹਾ ਕਿ ਸਟੈਟਿਸਟਿਕਸ ਕੈਨੇਡਾ ਨੇ ਦੇਸ਼ ਦੇ ਵੱਡੇ ਨੌਂ ਬੈਂਕਾਂ ਤੋਂ 5 ਲੱਖ ਕੈਨੇਡੀਅਨਾਂ ਦੇ ਲੈਣਦੇਣ ਦਾ ਬਿਓਰਾ ਮੰਗਿਆ ਹੈ ਜਿਸ ਵਿੱਚ ਉਨ੍ਹਾਂ ਦੇ ਬਿੱਲਾਂ ਦੀ ਅਦਾਇਗੀ, ਏਟੀਐੱਮ ਰਾਹੀਂ ਕਢਾਈ ਨਕਦੀ, ਕਰੈਡਿਟ ਕਾਰਡਾਂ ਦੀ ਅਦਾਇਗੀ ਅਤੇ ਇੱਥੋਂ ਤੱਕ ਕੇ ਖਾਤਾ ਬਕਾਏ ਸਬੰਧੀ ਵੀ ਜਾਣਕਾਰੀ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਇਸ ਗੱਲੋਂ ਭੈਅਭੀਤ ਹਨ ਕਿ ਸਰਕਾਰ ਉਨ੍ਹਾਂ ਨੂੰ ਸੂਚਿਤ ਕਰੇ ਬਿਨਾਂ ਉਨ੍ਹਾਂ ਦੇ ਨਿੱਜੀ ਅੰਕੜੇ ਇਕੱਠੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਟਰੂਡੋ ਸਰਕਾਰ ਲੋਕਾਂ ਦੇ ਜੀਵਨ ਵਿੱਚ ਘੁਸਪੈਠ ਬੰਦ ਕਰੇ। ੂਜੀ ਤਰਫ਼ ਟਰੂਡੋ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੇ ਨਿੱਜੀ ਅੰਕੜਿਆਂ ਨੂੰ ਸਿਰਫ਼ ਅੰਕੜਿਆਂ ਵਜੋਂ ਹੀ ਵਰਤਿਆ ਜਾਏਗਾ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਏਗਾ। ਉਨ੍ਹਾਂ ਕਿਹਾ ਕਿ ਇਹ ਜਾਣਨ ਲਈ ਕਿ ਸਰਕਾਰੀ ਪ੍ਰੋਗਰਾਮ ਕੈਨੇਡਾ ਦੇ ਲੋਕਾਂ ਲਈ ਪ੍ਰਸੰਗਿਕ ਅਤੇ ਪ੍ਰਭਾਵੀ ਹਨ, ਲਈ ਇਹ ਅੰਕੜੇ ਬਹੁਤ ਮਹੱਤਵਪੂਰਨ ਹਨ। ਇਸ ਸਬੰਧੀ ਸਟੈਟਿਸਟਿਕਸ ਕੈਨੇਡਾ ਨੇ ਇਨ੍ਹਾਂ ਅੰਕੜਿਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਏਜੰਸੀ ਵੱਲੋਂ ਅੰਕੜੇ ਇਕੱਠੇ ਕਰ ਲਏ ਜਾਣਗੇ ਤਾਂ ਇਸਨੂੰ ਗੁਪਤ ਰੱਖਦੇ ਹੋਏ ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਦੇ ਦਫ਼ਤਰ ਨੂੰ ਭੇਜ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਇਹ ਕਾਰਜ ਜਨਵਰੀ ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਓਂਟਰਾਈਓ ਦੇ ਸਾਬਕਾ ਪ੍ਰਾਈਵੇਸੀ ਕਮਿਸ਼ਨਰ ਐੱਨ ਕੈਵੋਕਿਆਨ ਨੇ ਸਰਕਾਰ ਨੂੰ ਇਸ ਸਬੰਧੀ ਵਧੇਰੇ ਪਾਰਦਰਸ਼ਤਾ ਵਰਤਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਟੈਟਿਸਟਿਕਸ ਐਕਟ ਅਤੇ ਪੀਆਈਪੀਈਡੀਏ ਦੋਵਾਂ ਨੂੰ ਅਪਡੇਟ ਕਰਨ ਦੀ ਲੋੜ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …