Breaking News
Home / ਜੀ.ਟੀ.ਏ. ਨਿਊਜ਼ / ਪ੍ਰੀਮੀਅਰ ਡਗ ਫੋਰਡ ਨੇ ਸੰਘੀ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦਾ ਦਿੱਤਾ ਸੱਦਾ

ਪ੍ਰੀਮੀਅਰ ਡਗ ਫੋਰਡ ਨੇ ਸੰਘੀ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦਾ ਦਿੱਤਾ ਸੱਦਾ

ਬਰੈਂਪਟਨ : ਪ੍ਰੀਮੀਅਰ ਡਗ ਫੋਰਡ ਨੇ ਕੌਂਸਲ ਆਫ ਫੈਡਰੇਸ਼ਨ ਦੀ ਮੀਟਿੰਗ ਵਿੱਚ ਪ੍ਰਾਂਤਕ ਅਤੇ ਖੇਤਰੀ ਨੇਤਾਵਾਂ ਨਾਲ ਸ਼ਿਰਕਤ ਕੀਤੀ। ਇਸ ਵਿੱਚ ਸਮੁੱਚੀਆਂ ਸੰਘੀ ਸਰਕਾਰਾਂ ਨੂੰ ਮਿਲ ਕੇ ਤਰਜੀਹੀ ਮੁੱਦਿਆਂ ‘ਤੇ ਕੰਮ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਪ੍ਰੀਮੀਅਰ ਫੋਰਡ ਨੇ ਕਿਹਾ ਕਿ ਪ੍ਰਾਂਤਾਂ ਵਿੱਚ ਕਈ ਤਰ੍ਹਾਂ ਦੇ ਮਤਭੇਦ ਹੋ ਸਕਦੇ ਹਨ, ਪਰ ਕਈ ਸਾਂਝੇ ਮਸਲੇ ਵੀ ਹਨ ਜਿਨ੍ਹਾਂ ‘ਤੇ ਮਿਲ ਕੇ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਾਨੂੰ ਵਿਸ਼ਵ ਨੂੰ ਦਿਖਾਉਣਾ ਚਾਹੀਦਾ ਹੈ ਕਿ ਕੈਨੇਡਾ ਇਕਜੁੱਟ ਅਤੇ ਮਜ਼ਬੂਤ ਹੈ। ਮੀਟਿੰਗ ਵਿੱਚ ਪ੍ਰੀਮੀਅਰਾਂ ਨੇ ਬੁਨਿਆਦੀ ਢਾਂਚੇ, ਸਿਹਤ ਸੰਭਾਲ, ਆਰਥਿਕ ਵਿਕਾਸ ਅਤੇ ਅੰਤਰਰਾਸ਼ਟਰੀ ਵਪਾਰ ਦੇ ਵਿਸਥਾਰ ਸਬੰਧੀ ਚਰਚਾ ਕੀਤੀ। ਫੋਰਡ ਨੇ ਫੈਲੋ ਪ੍ਰੀਮੀਅਰ ਵਜੋਂ ਸੰਘੀ ਸਰਕਾਰ ਨੂੰ ਸੜਕਾਂ, ਪੁਲਾਂ ਅਤੇ ਆਵਾਜਾਈ ਵਰਗੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਿਹਾ। ਕੌਂਸਲ ਆਫ ਫੈਡਰੇਸ਼ਨ ਨੇ ਸੰਘੀ ਸਰਕਾਰ ਨੂੰ ਲੋੜਵੰਦਾਂ ਤੱਕ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸਿਹਤ ਖੇਤਰ ਵਿੱਚ 5.2 ਫੀਸਦੀ ਵਾਧਾ ਕਰਨ ਨੂੰ ਵੀ ਕਿਹਾ ਹੈ।

Check Also

ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਓਟਵਾ ਦੀ ਬੀਚ ਵਿਚ ਡੁੱਬਣ ਕਾਰਨ ਮੌਤ

ਓਟਵਾ : ਓਟਵਾ ਵਿਚ ਫਤਿਹਗੜ੍ਹ ਸਾਹਿਬ ਦੀ ਰੰਧਾਵਾ ਕਾਲੋਨੀ ਦੇ ਰਹਿਣ ਵਾਲੇ 19 ਸਾਲਾ ਨੌਜਵਾਨ …