Home / ਜੀ.ਟੀ.ਏ. ਨਿਊਜ਼ / ਬਜਟ ਵਿੱਚ ਸ਼ਾਮਲ ਕੀਤੇ ਜਾਣਗੇ ਅਫੋਰਡੇਬਿਲਿਟੀ ਮਾਪਦੰਡ : ਟਰੂਡੋ

ਬਜਟ ਵਿੱਚ ਸ਼ਾਮਲ ਕੀਤੇ ਜਾਣਗੇ ਅਫੋਰਡੇਬਿਲਿਟੀ ਮਾਪਦੰਡ : ਟਰੂਡੋ

ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮਹਿੰਗਾਈ ਦੀ ਮਾਰ ਸਹਿ ਰਹੇ ਕੈਨੇਡੀਅਨਜ ਦੀ ਮਦਦ ਲਈ 2023 ਦੇ ਫੈਡਰਲ ਬਜਟ ਵਿੱਚ ਨਵੇਂ ਅਫੋਰਡੇਬਿਲਿਟੀ ਮਾਪਦੰਡ ਸ਼ਾਮਲ ਕੀਤੇ ਜਾਣਗੇ। ਬੁੱਧਵਾਰ ਨੂੰ ਨਿੳਫਾਊਂਡਲੈਂਡ ਐਂਡ ਲੈਬਰਾਡੌਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਬਜਟ ਵਿੱਚ ਇਨ੍ਹਾਂ ਮਾਪਦੰਡਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਕੈਨੇਡੀਅਨਜ ਦੀ ਸਿੱਧੀ ਮਦਦ ਹੋਵੇਗੀ। ਟਰੂਡੋ ਨੇ ਆਖਿਆ ਕਿ ਅਫੋਰਡੇਬਿਲਿਟੀ ਦੀ ਗੱਲ ਜਦੋਂ ਆਉਂਦੀ ਹੈ ਤਾਂ ਕੈਨੇਡੀਅਨਜ਼ ਉੱਤੇ ਦਬਾਅ ਕਾਫੀ ਵੱਧ ਜਾਂਦਾ ਹੈ। ਜ਼ਿਕਰਯੋਗ ਹੈ ਕਿ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ 28 ਮਾਰਚ ਨੂੰ ਬਜਟ ਪੇਸ਼ ਕਰੇਗੀ। ਟਰੂਡੋ ਨੇ ਆਖਿਆ ਕਿ 2023 ਦੇ ਬਜਟ ਵਿੱਚ ਪ੍ਰੋਵਿੰਸਾਂ ਤੇ ਟੈਰੇਟਰੀਜ ਨਾਲ ਪਿੱਛੇ ਜਿਹੇ ਫਾਈਨਲ ਹੋਈਆਂ ਡੀਲਜ਼ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੇਸ ਭਰ ਵਿੱਚ ਕੈਨੇਡੀਅਨਜ਼ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕੀਤੇ ਜਾਣਗੇ। ਟਰੂਡੋ ਨੇ ਇਹ ਆਸ ਵੀ ਪ੍ਰਗਟਾਈ ਕਿ ਇਨ੍ਹਾਂ ਗਰਮੀਆਂ ਤੱਕ ਮਹਿੰਗਾਈ ਵਾਲੇ ਸੰਕਟ ਉੱਤੇ ਵੀ ਕਾਫੀ ਹੱਦ ਤੱਕ ਕਾਬੂ ਪਾ ਲਿਆ ਜਾਵੇਗਾ।

 

Check Also

ਚੀਨ ਨੇ ਮੇਰੀ ਨਾਮਜ਼ਦਗੀ ‘ਚ ਕੋਈ ਮਦਦ ਨਹੀਂ ਕੀਤੀ : ਹੈਨ ਡੌਂਗ

ਓਟਵਾ/ਬਿਊਰੋ ਨਿਊਜ਼ : ਲਿਬਰਲ ਐਮ ਪੀ, ਜਿਸ ਨੂੰ ਚੋਣਾਂ ਦੌਰਾਨ ਕਥਿਤ ਤੌਰ ‘ਤੇ ਚੀਨ ਦੀ …