Breaking News
Home / ਜੀ.ਟੀ.ਏ. ਨਿਊਜ਼ / ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲੋਂ ਕੀਤੀ ਮੰਗ

ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲੋਂ ਕੀਤੀ ਮੰਗ

ਟਰੂਡੋ ਅਸਤੀਫ਼ਾ ਦਿਓ
ਕਿਹਾ – ਪ੍ਰਧਾਨ ਮੰਤਰੀ ਨੇ ਸੱਤਾ ਸਾਂਭਣ ਦਾ ਆਪਣਾ ਇਖਲਾਕੀ ਅਧਿਕਾਰ ਗੁਆਇਆ
ਓਟਵਾ/ਬਿਊਰੋ ਨਿਊਜ਼ :ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਕੈਨੇਡਾ ਵਿਚ ਆਉਂਦੇ ਅਕਤੂਬਰ ਮਹੀਨੇ ਵਿਚ ਫੈਡਰਲ ਚੋਣਾਂ ਹੋਣੀਆਂ ਹਨ, ਇਸ ਲੈ ਕੇ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ।
ਇਸ ਦੇ ਚੱਲਦਿਆਂ ਕੰਸਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਸ਼ੀਅਰ ਨੇ ਕਿਹਾ ਕਿ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਦਿੱਤੇ ਗਏ ਬਿਆਨ ਤੋਂ ਸਿੱਧ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਸੱਤਾ ਸਾਂਭਣ ਦਾ ਆਪਣਾ ਇਖਲਾਕੀ ਅਧਿਕਾਰ ਗੁਆ ਚੁੱਕੇ ਹਨ।ઠ
ਜ਼ਿਕਰਯੋਗ ਹੈ ਕਿ ਤਿੰਨ ਘੰਟੇ ਦੀ ਚੱਲੀ ਕਾਮਨਜ਼ ਦੀ ਨਿਆਂ ਕਮੇਟੀ ਦੀ ਮੀਟਿੰਗ ਵਿੱਚ ਸਾਬਕਾ ਅਟਾਰਨੀ ਜਨਰਲ ਵਿਲਸਨ ਰੇਅਬੋਲਡ ਨੇ ਆਪਣੀ ਗਵਾਹੀ ਵਿੱਚ ਮੰਨਿਆ ਕਿ ਉਸ ਉੱਤੇ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਟਰੂਡੋ ਤੇ ਹੋਰਨਾਂ ਵੱਲੋਂ ਦਬਾਅ ਪਾਇਆ ਗਿਆ। ਸ਼ੀਅਰ ਨੇ ਮੰਗ ਕੀਤੀ ਕਿ ਟਰੂਡੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸ਼ੀਅਰ ਨੇ ਇਹ ਨਹੀਂ ਦੱਸਿਆ ਕਿ ਟਰੂਡੋ ਦੇ ਅਸਤੀਫਾ ਦੇਣ ਤੋਂ ਇਨਕਾਰ ਕਰਨ ਦੀ ਸੂਰਤ ਵਿੱਚ ਉਹ ਕੀ ਕਰਨਗੇ, ਕੀ ਉਹ ਬੇਭਰੋਸਗੀ ਮਤਾ ਲਿਆਉਣਗੇ? ਸ਼ੀਅਰ ਦੀ ਇਸ ਮੰਗ ਉੱਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਜਸਟਿਨ ਟਰੂਡੋ ਨੇ ਆਖਿਆ ਕਿ ਇਸ ਸਾਲ ਦੇ ਅੰਤ ਵਿੱਚ ਕੈਨੇਡੀਅਨ ਇਹ ਫੈਸਲਾ ਕਰਨਗੇ ਕਿ ਉਨ੍ਹਾਂ ਲਿਬਰਲਾਂ ਨੂੰ ਚੁਣਨਾ ਹੈ ਜਾਂ ਸੱਤਾ ਕੰਸਰਵੇਟਿਵਾਂ ਹੱਥ ਸੌਂਪਣੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …