ਲੋਕ ਮੁੱਦੇ ਨੁਮਾਇੰਦਿਆਂ ਸਾਹਮਣੇ ਉਠਾਉਂਦਾ ਰਹਾਂਗਾ :ਸਤਪਾਲ ਜੌਹਲ
ਬਰੈਂਪਟਨ : ਕੈਨੇਡਾ ‘ਚ ਨਵੀਂ ਫੈਡਰਲਸਰਕਾਰਬਣੀ ਨੂੰ ਪਿਛਲੇ ਹਫਤੇ 6 ਮਹੀਨਿਆਂ ਦਾਸਮਾਂ ਪੂਰਾ ਹੋਇਆ ਹੈ। ਪ੍ਰਧਾਨ ਮੰਤਰੀ ਜਸਟਿਨਟਰੂਡੋ ਦੀਕੈਬਟਿਨ ‘ਚ ਚਾਰ ਪੰਜਾਬੀ ਮੰਤਰੀ ਹਨ। ਇਸ ਸਮੇਂ ਦੌਰਾਨ ਉਘੇ ਪੰਜਾਬੀ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਸਾਰੇ ਪੰਜਾਬੀ ਮੰਤਰੀਆਂ ਨਾਲਵਿਸ਼ੇਸ਼ ਇੰਟਰਵਿਊ ਕੀਤੀਆਂ ਹਨ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਰਜਿਸਟਰਾਰਜਨਰਲਅਤੇ ਆਰਥਿਕਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ, ਬੁਨਿਆਦੀ ਢਾਂਚਾਅਤੇ ਕਮਿਊਨਿਟੀਮਨਿਸਟਰਅਮਰਜੀਤ ਸੋਹੀ ਅਤੇ ਛੋਟੇ ਕਾਰੋਬਾਰਅਤੇ ਸੈਰ-ਸਪਾਟਾ ਮੰਤਰੀ ਬਰਦੀਸ਼ ਚੱਗਰ ਨਾਲਵਿਸਥਾਰਤ ਇੰਟਰਵਿਊ ਸਮੇਂ ਸਤਪਾਲ ਸਿੰਘ ਜੌਹਲ ਨੇ ਹਰੇਕ ਮੰਤਰੀ ਨੂੰ ਉਸ ਦੇ ਮੰਤਰਾਲੇ ਅਤੇ ਕਾਰਜਸ਼ੈਲੀਬਾਰੇ ਸਵਾਲਕੀਤੇ ਜਿਨ੍ਹਾਂ ਦੇ ਮੰਤਰੀਆਂ ਨੇ ਢੁਕਵੇਂ ਜਵਾਬ ਦਿੱਤੇ। ਸਾਰੀਆਂ ਮੁਲਾਕਾਤਾਂ ਟੀਵੀਕੈਮਰੇ ‘ਤੇ ਹੋਈਆਂ ਜੋ ਸੁਰ ਸਾਗਰਟੈਲੀਵਿਜ਼ਨਅਤੇ ਜਲੰਧਰ ਤੋਂ ਪ੍ਰਸਾਰਿਤ’ਅਜੀਤ’ਵੈਬਟੈਲੀਵਿਜ਼ਨ ਤੋਂ ਦਿਖਾਈਆਂ ਗਈਆਂ ਅਤੇ ਸੋਸ਼ਲਮੀਡੀਆ ‘ਚ ਫੇਸਬੁੱਕ ‘ਤੇ ਜਾਰੀਕੀਤੀਆਂ ਗਈਆਂ। ਬੀਤੀ 20 ਅਪ੍ਰੈਲ ਨੂੰ ਰੱਖਿਆ ਮੰਤਰੀ ਸ. ਸੱਜਣ ਨਾਲਸਤਪਾਲ ਸਿੰਘ ਜੌਹਲ ਦੀ ਇੰਟਰਵਿਊ ਬੇਹੱਦ ਮਕਬੂਲ ਹੋਈ ਜਿਸ ਨੂੰ ਦਰਸ਼ਕਾਂ ਦਾਬਹੁਤਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ 8 ਮਾਰਚ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਜੌਹਨ ਮਕੈਲਮਨਾਲ ਮੁਲਾਕਾਤ ਕੀਤੀ ਗਈ ਜਿਸ ਵਿੱਚ ਰਫਿਊਜੀਆਂ, ਸਟੂਡੈਂਟਸਅਤੇ ਫੈਮਿਲੀਕਲਾਸਇਮੀਗ੍ਰੇਸ਼ਨਦੀਆਂ ਮੁਸ਼ਕਿਲਾਂ ਦੇ ਨਾਲਨਾਲਕੈਨੇਡਾ ਦੇ ਸਿਟੀਜ਼ਨਸ਼ਿਪਐਕਟ ਵਿੱਚ ਸੋਧਾਂ ਬਾਰੇ ਮੰਤਰੀ ਮਕੈਲਮ ਤੋਂ ਜਵਾਬਲਏ ਗਏ। 18 ਮਈ ਨੂੰ ਬਰਦੀਸ਼ ਚੱਗਰ ਅਤੇ ਅਮਰਜੀਤ ਸੋਹੀ ਨਾਲਓਟਾਵਾ ‘ਚ ਮੁਲਾਕਾਤਾਂ ਰਿਕਾਰਡਕੀਤੀਆਂ ਗਈਆਂ। ਚੋਣ ਜਿੱਤਣ ਅਤੇ ਮੰਤਰੀ ਬਣਨਮਗਰੋਂ ਨਵਦੀਪ ਸਿੰਘ ਬੈਂਸ ਸੁਰ ਸਾਗਰਸਟੂਡੀਓ ‘ਚ ਦੋ ਵਾਰ ਪੁੱਜ ਕੇ ਸਤਪਾਲ ਸਿੰਘ ਜੌਹਲ ਦੇ ਪ੍ਰੋਗਰਾਮਾਂ ‘ਚ ਹਿੱਸਾ ਲੈ ਚੁੱਕੇ ਹਨ।ਬਰੈਂਪਟਨਨਾਰਥ ਤੋਂ ਸੰਸਦ ਮੈਂਬਰਰੂਬੀਸਹੋਤਾਨਾਲਸਤਪਾਲ ਸਿੰਘ ਜੌਹਲ ਦੀ ਇੰਟਰਵਿਊ ਦੀਚਰਚਾਰਹੀ ਜਿਸ ਵਿੱਚ ਹਲਕੇ ਦੇ ਲੋਕਾਂ ਨਾਲਜੁੜੇ ਮੁੱਦਿਆਂ ਬਾਰੇ ਵਿਸਥਾਰ ‘ਚ ਗੱਲਬਾਤ ਕੀਤੀ।ਚੇਤੇ ਰਹੇ ਕਿ 3 ਨਵੰਬਰ 2015 ਨੂੰ ਸਰਕਾਰਦਾ ਗਠਨਹੋਣ ਤੋਂ ਬਾਅਦਸਤਪਾਲ ਸਿੰਘ ਜੌਹਲ ਵਲੋਂ ਲੋਕਾਂ ਦੇ ਮੁੱਦੇ ਲਗਾਤਾਰਤਾਨਾਲ ਮੰਤਰੀਆਂ ਦੇ ਧਿਆਨ ‘ਚ ਲਿਆਂਦੇ ਜਾ ਰਹੇ ਹਨ। ਇਸੇ ਦੌਰਾਨ ਟੋਰਾਂਟੋ ‘ਚ ਭਾਰਤ ਦੇ ਨਵਨਿਯੁਕਤ ਕੌਂਸਲ ਜਨਰਲਦਿਨੇਸ਼ਭਾਟੀਆਨਾਲਸਭ ਤੋਂ ਪਹਿਲਾਂ ਸਤਪਾਲ ਸਿੰਘ ਜੌਹਲ ਨੇ ਇਕ ਖਾਸ ਮੁਲਾਕਾਤ ਰਿਕਾਰਡਕੀਤੀ ਸੀ ਜਿਸ ਵਿੱਚ ਵੀਜ਼ਾ, ਪਾਸਪੋਰਟਅਤੇ ਓ.ਸੀ.ਆਈ. ਬਾਰੇ ਲੋਕਾਂ ਦੀਆਂ ਮੁਸ਼ਕਿਲਾਂ ਸ੍ਰੀਭਾਟੀਆਂ ਨਾਲਵਿਚਾਰੀਆਂ ਗਈਆਂ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਕੈਨੇਡਾ ‘ਚ ਹਰੇਕ ਪੱਧਰ ਦੀਸਰਕਾਰ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਕਰਨਦਾ ਮੁੱਖ ਮਕਸਦਉਨ੍ਹਾਂ ਦਾਧਿਆਨਲੋਕਾਂ ਦੀਆਂ ਮੁਸ਼ਕਿਲਾਂ ਵੱਲ੍ਹ ਦਿਵਾਉਣਾ ਹੁੰਦਾ ਹੈ ਅਤੇ ਇਹ ਸਿਲਸਿਲਾ ਜ਼ਿੰਮੇਵਾਰੀ ਨਾਲਜਾਰੀ ਰੱਖਿਆ ਜਾਵੇਗਾ।
Home / ਜੀ.ਟੀ.ਏ. ਨਿਊਜ਼ / ਸੀਨੀਅਰ ਪੱਤਰਕਾਰ ਸਤਪਾਲ ਸਿੰਘ ਜੌਹਲ ਵੱਲੋਂ ਕੈਨੇਡਾਸਰਕਾਰ ਦੇ ਪੰਜਾਬੀਮੰਤਰੀਆਂ ਨਾਲਕੀਤੀਵਿਸ਼ੇਸ਼ ਮੁਲਾਕਾਤ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …