ਟੋਰਾਂਟੋ/ਬਿਊਰੋ ਨਿਊਜ਼ : ਯੌਰਕ ਰੀਜਨ ਵਿੱਚ ਗੱਡੀਆਂ ਚੋਰੀ ਕਰਨ ਵਾਲਿਆਂ ਦੇ ਗਿਰੋਹ ਦਾ ਪਰਦਾਫਾਸ਼ ਕਰਕੇ ਪੁਲਿਸ ਨੇ 3 ਮਿਲੀਅਨ ਡਾਲਰ ਦੀਆਂ ਚੋਰੀ ਕੀਤੀਆਂ ਗੱਡੀਆਂ ਬਰਾਮਦ ਕਰਨ ਦੇ ਨਾਲ ਨਾਲ 80 ਚਾਰਜਿਜ ਵੀ ਲਾਏ ਹਨ। ਇਸ ਸਬੰਧੀ ਜਾਂਚ ਮਈ ਵਿੱਚ ਸ਼ੁਰੂ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਇਸ ਦੌਰਾਨ ਤਿੰਨ ਮਸਕੂਕਾਂ ਦੀ ਸ਼ਨਾਖਤ ਕੀਤੀ ਗਈ ਤੇ ਅੱਠ ਸਰਚ ਵਾਰੰਟ ਕਢਵਾਏ ਗਏ। ਇਸ ਜਾਂਚ ਦੌਰਾਨ ਚੋਰੀ ਦੀਆਂ 31 ਗੱਡੀਆਂ, ਜਿਨ੍ਹਾਂ ਦਾ ਮੁੱਲ 2.8 ਮਿਲੀਅਨ ਡਾਲਰ ਸੀ, ਬਰਾਮਦ ਕੀਤੀਆਂ ਗਈਆਂ। ਇਸ ਦੇ ਨਾਲ ਹੀ ਜਾਂਚਕਾਰਾਂ ਵੱਲੋਂ 30,000 ਡਾਲਰ ਦੀ ਨਕਦੀ, ਪੁਲਿਸ ਸਕੈਨਰ ਡਿਵਾਇਸਿਜ, ਕੀਅ ਰੀ-ਪ੍ਰੋਗਰਾਮਰਜ ਤੇ 100 ਤੋਂ ਵੱਧ ਮਾਸਟਰ ਕੀਅਜ ਵੀ ਬਰਾਮਦ ਕੀਤੀਆਂ ਗਈਆਂ।
ਤਿੰਨ ਮਸਕੂਕਾਂ ਦੀ ਪਛਾਣ ਰਿਚਮੰਡ ਹਿੱਲ ਰਹਿਣ ਵਾਲੇ 24 ਸਾਲਾ ਰਣਵੀਰ ਸਾਫੀ, 23 ਸਾਲਾ ਕੁਲਜੀਤ ਸਿੰਘ ਸਿਵੀਆ ਤੇ ਬਰੈਂਪਟਨ ਵਾਸੀ 21 ਸਾਲਾ ਜਸਮਨ ਪੰਨੂ ਵਜੋਂ ਹੋਈ। ਇਨ੍ਹਾਂ ਤਿੰਨਾਂ ਨੂੰ 83 ਤੋਂ ਵੱਧ ਚਾਰਜਿਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪੰਜਾਬੀ ਮੂਲ ਦੇ ਤਿੰਨ ਵਿਅਕਤੀ ਗ੍ਰਿਫਤਾਰ
RELATED ARTICLES