ਯੂਕਰੇਨ ਸੈਨਿਕ ਹੁਨਕਾ ਨੂੰ ਸਨਮਾਨਿਤ ਕਰਵਾਉਣ ਲਈ ਸਪੀਕਰ ਐਂਥਨੀ ਰੋਟਾ ਜ਼ਿੰਮੇਵਾਰ : ਟਰੂਡੋ
ਓਟਵਾ/ਬਿਊਰੋ ਨਿਊਜ਼ : ਲੰਘੇ ਹਫਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਕੈਨੇਡੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਦੌਰਾਨ ਨਾਜ਼ੀਆਂ ਲਈ ਲੜਨ ਵਾਲੇ ਸ਼ਖਸ ਨੂੰ ਸਨਮਾਨਿਤ ਕੀਤੇ ਜਾਣ ਉਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਦੇ ਪੱਖ ਉੱਤੇ ਮੁਆਫੀ ਮੰਗੀ ਗਈ।
ਹਾਊਸ ਆਫ ਕਾਮਨਜ਼ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨਿੱਕਾ ਜਿਹਾ ਬਿਆਨ ਦਿੱਤਾ ਜਿਸ ਵਿੱਚ ਉਨ੍ਹਾਂ ਇਸ ਘਟਨਾਕ੍ਰਮ ਲਈ ਮੁਆਫੀ ਮੰਗੀ। ਉਨ੍ਹਾਂ ਆਖਿਆ ਕਿ ਇਹ ਅਜਿਹੀ ਗਲਤੀ ਸੀ ਜਿਸ ਕਾਰਨ ਪਾਰਲੀਮੈਂਟ ਅਤੇ ਕੈਨੇਡਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਟਰੂਡੋ ਨੇ ਪੱਤਰਕਾਰਾਂ ਦੇ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਮੁਆਫੀ ਮੰਗਦਿਆਂ ਆਖਿਆ ਕਿ ਜਿਹੜੇ ਵੀ ਮੈਂਬਰ ਸੁੱਕਰਵਾਰ ਨੂੰ ਪਾਰਲੀਮੈਂਟ ਵਿੱਚ ਮੌਜੂਦ ਸਨ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਸੀ ਤੇ ਅਸੀਂ ਦੋ ਵਾਰੀ ਖੜ੍ਹੇ ਹੋ ਕੇ ਤੇ ਤਾੜੀਆਂ ਵਜਾ ਕੇ ਉਸ ਸ਼ਖ਼ਸ ਦਾ ਸਨਮਾਨ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ 98 ਸਾਲਾ ਯੂਕਰੇਨ ਸੈਨਿਕ ਯਾਰੋਸਲੈਵ ਹੁਨਕਾ ਨੂੰ ਪਾਰਲੀਮੈਂਟ ਵਿੱਚ ਸੱਦਣ ਅਤੇ ਉਸ ਨੂੰ ਸਨਮਾਨਿਤ ਕਰਵਾਉਣ ਲਈ ਸਿਰਫ ਤੇ ਸਿਰਫ ਸਪੀਕਰ ਐਂਥਨੀ ਰੋਟਾ ਹੀ ਜ਼ਿੰਮੇਵਾਰ ਸਨ ਤੇ ਉਨ੍ਹਾਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਸਾਬਕਾ ਨਾਜ਼ੀ ਸੈਨਿਕ ਨੂੰ ਸਨਮਾਨਿਤ ਕਰਨ ਲਈ ਜਸਟਿਨ ਟਰੂਡੋ ਨੇ ਮੰਗੀ ਮੁਆਫ਼ੀ
RELATED ARTICLES

