Breaking News
Home / ਜੀ.ਟੀ.ਏ. ਨਿਊਜ਼ / ਜਸਟਿਨ ਟਰੂਡੋ ਨੇ ਬਰੈਂਪਟਨ ਵਿਚ ਲਿਬਰਲ ਉਮੀਦਵਾਰਾਂ ਦੇ ਹੱਕ ‘ਚ ਕੀਤੀ ਚੋਣ ਰੈਲੀ

ਜਸਟਿਨ ਟਰੂਡੋ ਨੇ ਬਰੈਂਪਟਨ ਵਿਚ ਲਿਬਰਲ ਉਮੀਦਵਾਰਾਂ ਦੇ ਹੱਕ ‘ਚ ਕੀਤੀ ਚੋਣ ਰੈਲੀ

ਸਾਬਕਾ ਪ੍ਰਧਾਨ ਮੰਤਰੀ ਜਾਨ ਕਰੈਚੀਅਨ ਵੀ ਹਾਜ਼ਰ ਹੋਏ
ਬਰੈਂਪਟਨ/ਬਲਜਿੰਦਰ ਸੇਖਾ : ਲਿਬਰਲ ਉਮੀਦਵਾਰਾਂ ਦੇ ਹੱਕ ਵਿਚ ਬਰੈਂਪਟਨ ਵਿੱਚ ਸ਼ਪਰੇਜਾਂ ਬੈਂਕਟ ਹਾਲ ਵਿੱਚ ਜਸ਼ਟਿਨ ਟਰੂਡੋ ਨੇ ਵੱਡੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਜਿਸ ਨਾਲ ਬਰੈਂਪਟਨ ਦੇ ਲਿਬਰਲ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਮਿਲਿਆ।
ਪ੍ਰਧਾਨ ਮੰਤਰੀ ਤੇ ਲਿਬਰਲ ਆਗੂ ਜਸਟਿਨ ਟਰੂਡੋ ਆਪਣੀ ਚੋਣ ਪ੍ਰਚਾਰ ਮੁਹਿੰਮ ਤਹਿਤ ਬਰੈਂਪਟਨ ਪੁੱਜੇ ਤੇ ਉਹਨਾਂ ਸਾਬਕਾ ਪ੍ਰਧਾਨ ਮੰਤਰੀ ਜਾਨ ਕਰੈਚੀਅਨ ਨਾਲ ਸਥਾਨਕ ਲਿਬਰਲ ਉਮੀਦਵਾਰਾਂ ਨਾਲ ਮੰਚ ਉਪਰ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਕੇਵਲ ਲਿਬਰਲ ਪਾਰਟੀ ਕੋਲ ਹੀ ਦੇਸ਼ ਨੂੰ ਕੋਵਿਡ ਮਹਾਂਮਾਰੀ ਵਿਚੋਂ ਕੱਢਣ ਅਤੇ ਮਜਬੂਤ ਆਰਥਿਕਤਾ ਲਈ ਠੋਸ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਨੇ ਹੀ ਆਪਣੇ ਲੋਕਾਂ ਦੀ ਔਖੇ ਸਮੇਂ ਵਿਚ ਸਹਾਇਤਾ ਅਤੇ ਉਹਨਾਂ ਦੇ ਕਾਰੋਬਾਰਾਂ ਦੀ ਰਾਖੀ ਕੀਤੀ। ਇਸ ਮੌਕੇ ਰੂਬੀ ਸਹੋਤਾ, ਕਮਲ ਖੈਰਾ, ਸੋਨੀਆਂ ਸਿੱਧੂ, ਮਨਿੰਦਰ ਸਿੱਧੂ ਆਦਿ ਲਿਬਰਲ ਉਮੀਦਵਾਰ ਹਾਜ਼ਰ ਸਨ। ਯਾਦ ਰਹੇ ਕਿ ਕੈਨੇਡਾ ਵਿੱਚ ਇਸ ਵੇਲੇ ਫੈਡਰਲ ਚੋਣਾ ਦਾ ਦੌਰ ਆਖਰੀ ਹਫ਼ਤੇ ਵਿੱਚ ਹੈ।
ਇਸ ਵਾਰ ਦੀ ਅਡਵਾਂਸ ਵੋਟਿੰਗ ਵਿੱਚ 5.8 ਮਿਲੀਅਨ ਵਿਅਕਤੀਆਂ ਨੇ ਵੋਟਿੰਗ ਕੀਤੀ ਹੈ ਤੇ ਜੋ 2019 ਦੀਆਂ ਚੋਣਾਂ ਮੁਕਾਬਲੇ ਲਗਭਗ 1 ਮਿਲੀਅਨ ਜ਼ਿਆਦਾ ਹੈ। ਉਸ ਵੇਲੇ 4.9 ਮਿਲੀਅਨ ਕੈਨੇਡਾ ਵਾਸੀਆਂ ਨੇ ਵੋਟਾਂ ਪਾਈਆਂ ਸਨ। ਚੋਣਾਂ ਦਾ ਵੋਟਿੰਗ ਲਈ ਆਖਰੀ ਦਿਨ 20 ਸਤੰਬਰ ਹੈ।
ਓਬਾਮਾ ਨੇ ਟਰੂਡੋ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਟੋਰਾਂਟੋ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਲਿਬਰਲ ਆਗੂ ਜਸਟਿਨ ਟਰੂਡੋ ਨੂੰ ਟਵੀਟ ਕਰਦੇ ਹੋਏ ਕਿਹਾ, ”ਮੇਰੇ ਦੋਸਤ ਜਸਟਿਨ ਟਰੂਡੋ ਨੂੰ ਕੈਨੇਡਾ ਦੀਆਂ ਆਗਾਮੀ ਚੋਣਾਂ ਵਿੱਚ ਸ਼ੁਭਕਾਮਨਾਵਾਂ।” ਜਸਟਿਨ ਲੋਕਤੰਤਰੀ ਕਦਰਾਂ -ਕੀਮਤਾਂ ਲਈ ਇੱਕ ਪ੍ਰਭਾਵਸ਼ਾਲੀ ਨੇਤਾ ਅਤੇ ਮਜ਼ਬੂਤ ਆਵਾਜ਼ ਰਹੇ ਹਨ, ਅਤੇ ਮੈਨੂੰ ਮਿਲ ਕੇ ਕੀਤੇ ਗਏ ਕੰਮ ‘ਤੇ ਮਾਣ ਹੈ। ਯਾਦ ਰਹੇ ਕਿ ਕੈਨੇਡਾ ਵਿੱਚ 20 ਸਤੰਬਰ ਨੂੰ ਫੈਡਰਲ ਚੋਣਾਂ ਹੋ ਰਹੀਆਂ ਰਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …