21.5 C
Toronto
Wednesday, September 9, 2026
spot_img
Homeਜੀ.ਟੀ.ਏ. ਨਿਊਜ਼ਡੈਮੋਕ੍ਰੇਟਿਕ ਵੁਮੈਨਜ਼ ਖਿਲਾਫ਼ ਟਿੱਪਣੀਆਂ ਇਸਤਰੀ ਜਾਤੀ ਦਾ ਅਪਮਾਨ : ਸ਼ੀਅਰ

ਡੈਮੋਕ੍ਰੇਟਿਕ ਵੁਮੈਨਜ਼ ਖਿਲਾਫ਼ ਟਿੱਪਣੀਆਂ ਇਸਤਰੀ ਜਾਤੀ ਦਾ ਅਪਮਾਨ : ਸ਼ੀਅਰ

ਡੈਮੋਕ੍ਰੇਟਿਕ ਵੁਮੈਨਜ਼ ਖਿਲਾਫ਼ ਟਿੱਪਣੀਆਂ ਇਸਤਰੀ ਜਾਤੀ ਦਾ ਅਪਮਾਨ : ਸ਼ੀਅਰਬਰੈਂਪਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡੈਮੋਕ੍ਰੇਟਿਕ ਵੁਮੈਨਜ਼ ਖਿਲਾਫ਼ ਕੀਤੀਆਂ ਟਿੱਪਣੀਆਂ ਇਸਤਰੀ ਜਾਤੀ ਦਾ ਅਪਮਾਨ ਹੈ। ਫੈਡਰਲ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਚਾਰ ਡੈਮੋਕ੍ਰੈਟਿਕ ਕਾਂਗਰਸਵੁਮੈਨ ਲਈ ਕੀਤੀਆਂ ਗਈਆਂ ਟਿੱਪਣੀਆਂ ਦੀ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਸ਼ੀਅਰ ਨੇ ਆਖਿਆ ਕਿ ਲੋਕਾਂ ਨੂੰ ਆਪਣੀਆਂ ਸਰਕਾਰਾਂ ਦੀ ਆਲੋਚਨਾ ਕਰਨ ਦਾ ਪੂਰਾ ਹੱਕ ਹੋਣਾ ਚਾਹੀਦਾ ਹੈ ਤੇ ਇਸ ਲਈ ਉਨ੍ਹਾਂ ਦੇ ਪਿਛੋਕੜ ਉੱਤੇ ਕਿੰਤੂ ਨਹੀਂ ਕੀਤਾ ਜਾਣਾ ਚਾਹੀਦਾ ਤੇ ਨਾ ਹੀ ਉਨ੍ਹਾਂ ਨੂੰ ਦੇਸ਼ ਛੱਡਣ ਲਈ ਆਖਿਆ ਜਾਣਾ ਚਾਹੀਦਾ ਹੈ। ਸਸਕਾਟੂਨ ਵਿੱਚ ਚੇਂਬਰ ਆਫ ਕਾਮਰਸ ਨਾਲ ਗੱਲਬਾਤ ਦੌਰਾਨ ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਉਪਰੰਤ ਉਨ੍ਹਾਂ ਆਖਿਆ ਕਿ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੀ ਅਸਹਿਨਸ਼ੀਲਤਾ ਲਈ ਕੋਈ ਥਾਂ ਨਹੀਂ ਤੇ ਨਾ ਹੀ ਅਜਿਹੀਆਂ ਵੰਡੀਆਂ ਪਾਉਣ ਵਾਲੀਆਂ ਟਿੱਪਣੀਆਂ ਲਈ ਹੀ ਕੋਈ ਥਾਂ ਹੈ।
ਟਰੰਪ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਟਿੱਪਣੀਆਂ ਕਾਰਨ ਉਨ੍ਹਾਂ ਨੂੰ ਨਸਲਵਾਦੀ ਦੱਸਿਆ ਜਾ ਰਿਹਾ ਹੈ ਤੇ ਟਵਿੱਟਰ ਉੱਤੇ ਵੀ ਇਸ ਬਾਰੇ ਕਾਫੀ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਸ਼ੀਅਰ ਅਜਿਹੇ ਟਵੀਟਸ ਨੂੰ ਨਸਲਵਾਦੀ ਤਾਂ ਨਹੀਂ ਆਖ ਸਕੇ ਪਰ ਉਨ੍ਹਾਂ ਆਖਿਆ ਕਿ ਇਹ ਕਾਫੀ ਅਪਮਾਨਜਨਕ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਹ ਆਖ ਚੁੱਕੇ ਹਨ ਕਿ ਟਰੰਪ ਦੀਆਂ ਟਿੱਪਣੀਆਂ ਸਰਹੱਦ ਪਾਰ ਕਰਕੇ ਕੈਨੇਡਾ ਦਾਖਲ ਨਹੀਂ ਹੋ ਸਕਦੀਆਂ ਕਿਉਂਕਿ ਵੰਨ-ਸੁਵੰਨਤਾ ਕੈਨੇਡਾ ਦੇ ਮਜ਼ਬੂਤ ਥੰਮ੍ਹਾਂ ਵਿੱਚੋਂ ਇੱਕ ਹੈ।

RELATED ARTICLES
POPULAR POSTS