-3 C
Toronto
Saturday, January 17, 2026
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ਪੁਲਿਸ ਵੱਲੋਂ ਚੋਰੀਆਂ ਕਰਨ ਦੇ ਮਾਮਲੇ 'ਚ 15 ਭਾਰਤੀ ਗ੍ਰਿਫ਼ਤਾਰ

ਟੋਰਾਂਟੋ ਪੁਲਿਸ ਵੱਲੋਂ ਚੋਰੀਆਂ ਕਰਨ ਦੇ ਮਾਮਲੇ ‘ਚ 15 ਭਾਰਤੀ ਗ੍ਰਿਫ਼ਤਾਰ

9 ਮਿਲੀਅਨ ਡਾਲਰ ਦਾ ਸਮਾਨ ਬਰਾਮਦ
ਟੋਰਾਂਟੋ/ਬਿਊਰੋ ਨਿਊਜ਼ : ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਦੀ ਪੁਲਿਸ ਵੱਲੋਂ ਕਾਰਗੋ ਤੇ ਕਮਰਸ਼ੀਅਲ ਵ੍ਹੀਕਲ ਚੋਰੀ ਕਰਨ ਵਾਲੇ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ 9 ਮਿਲੀਅਨ ਡਾਲਰ ਮੁੱਲ ਦਾ ਚੋਰੀ ਦਾ ਸਮਾਨ ਬਰਾਮਦ ਹੋਇਆ ਹੈ।
ਪੀਲ ਰੀਜਨਲ ਪੁਲਿਸ ਦੀ ਅਗਵਾਈ ਵਿੱਚ ਕੀਤੀ ਗਈ ਜਾਂਚ ਨੂੰ ਪ੍ਰੋਜੈਕਟ ਬਿੱਗ ਰਿੱਗ ਦਾ ਨਾਂ ਦਿੱਤਾ ਗਿਆ। ਮਾਰਚ 2023 ਵਿੱਚ ਜਾਂਚਕਾਰਾਂ ਨੇ ਆਖਿਆ ਕਿ ਜੀਟੀਏ ਭਰ ਵਿੱਚ ਛੇ ਲੋਕੇਸ਼ਨਜ਼ ਉੱਤੇ ਛਾਪੇ ਮਾਰੇ ਗਏ ਤੇ ਉੱਥੋਂ ਚੋਰੀ ਕੀਤੇ ਕਾਰਗੋ ਦੇ 28 ਕੰਟੇਨਰ ਬਰਾਮਦ ਹੋਏ, ਜਿਨ੍ਹਾਂ ਦੀ ਕੀਮਤ 7 ਮਿਲੀਅਨ ਡਾਲਰ ਦੇ ਨੇੜੇ ਤੇੜੇ ਸੀ।
ਇਸ ਤੋਂ ਇਲਾਵਾ ਚੋਰੀ ਦੇ 28 ਟਰੈਕਟਰ ਤੇ ਟਰੇਲਰਜ਼ ਵੀ ਬਰਾਮਦ ਕੀਤੇ ਗਏ ਜਿਹੜੇ 2.25 ਮਿਲੀਅਨ ਡਾਲਰ ਦੇ ਸਨ। ਇਸ ਦੌਰਾਨ 15 ਵਿਅਕਤੀਆਂ ਖਿਲਾਫ 73 ਚਾਰਜਿਜ਼ ਲਾਏ ਗਏ। ਇਹ ਚਾਰਜਿਜ਼ ਜੁਰਮ ਨਾਲ ਬਣਾਈ ਗਈ ਸੰਪਤੀ, ਮੋਟਰ ਵ੍ਹੀਕਲ ਚੋਰੀ ਕਰਨ, ਚੋਰੀਆਂ ਕਰਨ, ਪਾਬੰਦੀ ਦੇ ਬਾਵਜੂਦ ਮੋਟਰ ਵ੍ਹੀਕਲ ਆਪਰੇਟ ਕਰਨ ਵਰਗੇ ਜੁਰਮਾਂ ਲਈ ਲਾਏ ਗਏ। ਜਾਂਚਕਾਰਾਂ ਨੇ ਦੱਸਿਆ ਕਿ ਕਾਰਗੋ ਵਿੱਚ ਕਈ ਤਰ੍ਹਾਂ ਦੀਆਂ ਕੀਮਤੀ ਚੀਜ਼ਾਂ, ਜਿਨ੍ਹਾਂ ਵਿੱਚ ਸਨੋਅਮੋਬਿਲਜ਼, ਏਟੀਵੀਜ਼ ਤੇ ਫੂਡ ਨਾਲ ਸਬੰਧਤ ਵਸਤਾਂ ਸ਼ਾਮਲ ਸਨ, ਬਰਾਮਦ ਕੀਤੀਆਂ ਗਈਆਂ। ਡਿਟੈਕਟਿਵ ਮਾਰਕ ਹੇਅਵੁੱਡ ਨੇ ਦੱਸਿਆ ਕਿ ਇਹ ਸਾਰੇ ਮਸ਼ਕੂਕ ਫੈਂਸ ਤੋੜ ਕੇ ਕਿਸੇ ਵੀ ਫੈਸਿਲਿਟੀ ਵਿੱਚ ਦਾਖਲ ਹੁੰਦੇ ਸਨ ਤੇ ਪ੍ਰਾਪਰਟੀ ਚੋਰੀ ਕਰਨ ਤੋਂ ਬਾਅਦ ਗੱਡੀਆਂ ਭਰ ਕੇ ਉੱਥੋਂ ਚਲੇ ਜਾਂਦੇ ਸਨ। ਇਨ੍ਹਾਂ ਮੁਜਰਮਾਂ ਨੇ ਚੋਰੀ ਦਾ ਸਮਾਨ ਰੱਖਣ ਲਈ ਜੀਟੀਏ ਵਿੱਚ ਛੇ ਥਾਂਵਾਂ ਤੈਅ ਕੀਤੀਆਂ ਹੋਈਆਂ ਸਨ। ਹੇਅਵੁੱਡ ਨੇ ਆਖਿਆ ਕਿ ਪੁਲਿਸ ਦਾ ਮੰਨਣਾ ਹੈ ਕਿ ਇਸ ਜੁਰਮ ਨਾਲ ਸਬੰਧਤ ਸਾਰੇ ਮੁਜਰਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਗ੍ਰਿਫਤਾਰ ਕੀਤੇ ਗਏ 15 ਵਿਅਕਤੀਆਂ ਵਿੱਚ 42 ਸਾਲਾ ਬਲਕਾਰ ਸਿੰਘ, 26 ਸਾਲਾ ਅਜੇ ਅਜੇ, 40 ਸਾਲਾ ਮਨਜੀਤ ਪੱਡਾ, 25 ਸਾਲਾ ਜਗਜੀਵਨ ਸਿੰਘ, 41 ਸਾਲਾ ਅਮਨਦੀਪ ਬੈਦਵਾਨ, 58 ਸਾਲਾ ਕਰਮਸਾਂਦ ਸਿੰਘ,45 ਸਾਲਾ ਜਸਵਿੰਦਰ ਅਟਵਾਲ, 45 ਸਾਲਾ ਲਖਵੀਰ ਸਿੰਘ, 34 ਸਾਲਾ ਜਸਪਾਲ ਸਿੰਘ, 31 ਸਾਲਾ ਉਪਕਰਨ ਸੰਧੂ,44 ਸਾਲਾ ਸੁਖਵਿੰਦਰ ਸਿੰਘ, 39 ਸਾਲਾ ਕੁਲਵੀਰ ਬੈਂਸ, 39 ਸਾਲਾ ਬਾਨੀਸ਼ਿਦਰ ਲਾਲਸਰਨ, 23 ਸਾਲਾ ਸ਼ੋਭਿਤ ਵਰਮਾ ਤੇ 34 ਸਾਲਾ ਸੁਖਨਿੰਦਰ ਢਿੱਲੋਂ ਸ਼ਾਮਲ ਹਨ।

 

RELATED ARTICLES
POPULAR POSTS