ਓਨਟਾਰੀਓ : ਕੋਵਿਡ-19 ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਓਨਟਾਰੀਓ ਵੱਲੋਂ ਵੀ ਬੂਸ਼ਟਰ ਸ਼ੌਟਸ ਲਈ ਕਮਰਕੱਸ ਲਈ ਗਈ ਹੈ। ਜਾਣਕਾਰੀ ਅਨੁਸਾਰ ਵੈਕਸੀਨ ਦੀ ਤੀਜੀ ਡੋਜ਼ ਭਾਵ ਬੂਸ਼ਟਰ ਡੋਜ਼ ਲਈ ਓਨਟਾਰੀਓ ਸਰਕਾਰ ਵੱਲੋਂ 50 ਸਾਲ ਤੇ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਯੋਗ ਕਰਾਰ ਦਿੱਤਾ ਗਿਆ ਹੈ। ਇਸ ਬਾਰੇ ਫੋਰਡ ਸਰਕਾਰ ਵੱਲੋਂ ਵੀਰਵਾਰ ਨੂੰ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ 50 ਸਾਲ ਤੋਂ ਉੱਪਰ ਦੇ ਲੋਕ ਦਸੰਬਰ ਤੋਂ ਯੋਗ ਹੋ ਜਾਣਗੇ। ਇਸ ਸਮੇਂ ਬੂਸਟਰ ਸ਼ੌਟਸ ਲਈ 70 ਪਲੱਸ ਉਮਰ ਦੇ ਲੋਕ ਹੀ ਯੋਗ ਮੰਨੇ ਜਾਂਦੇ ਹਨ ਤੇ ਇਸ ਦੇ ਨਾਲ ਹੀ ਐਸਟ੍ਰਾਜੈਨੇਕਾ ਵੈਕਸੀਨ ਦੀਆਂ ਦੋ ਡੋਜ਼ਾਂ ਜਿਨ੍ਹਾਂ ਨੇ ਲਈਆਂ ਹੋਈਆਂ ਹਨ ਉਨ੍ਹਾਂ ਨੂੰ ਵੀ ਇਸ ਬੂਸਟਰ ਸ਼ੌਟ ਲਈ ਯੋਗ ਮੰਨਿਆ ਜਾਂਦਾ ਹੈ।
50 ਸਾਲ ਤੋਂ ਉਪਰ ਉਮਰ ਵਾਲਿਆਂ ਨੂੰ ਓਨਟਾਰੀਓ ‘ਚ ਲੱਗਣਗੇ ਬੂਸ਼ਟਰ ਸ਼ੌਟਸ
RELATED ARTICLES