ਟੋਰਾਂਟੋ : ਭਾਰਤੀ ਸੈਨਾ ਦੇ ਬਹਾਦਰ ਯੋਧੇ ਅਤੇ ਕਾਰਗਿਲ ਯੁੱਧ ਦੇ ਦੌਰਾਨ ਸਰਹੱਦ ਤੇ ਆਪਣੀ ਇੱਕ ਲੱਤ ਗੁਵਾ ਚੁੱਕੇ ਮੇਜਰ ਡੀ.ਪੀ ਸਿੰਘ ‘ਪਰਵਾਸੀ’ ਦੇ ਦਫ਼ਤਰ ਪੁੱਜੇ। ਪਰਵਾਸੀ ਮੀਡੀਆ ਦੇ ਮੁਖੀ ਰਜਿੰਦਰ ਸੈਣੀ ਨਾਲ ਗੱਲਬਾਤ ਦੌਰਾਨ ਮੇਜਰ ਡੀ.ਪੀ ਸਿੰਘ ਨੇ ਦੱਸਿਆ ਕਿ ਉਹ ਇਸ ਵਾਰ ਕੈਨੇਡਾ ਖਾਸ ਮੱਕਸਦ- ਟੋਰਾਂਟੋ ‘ਚ ਆਯੋਜਿਤ ਕੀਤੀ ਜਾਂਦੀ ਵਾਕ “Match for Marrow” ਲਈ ਆਏ ਸੀ। ઠਮੁਲਾਕਾਤ ਦੌਰਾਨ ਮੇਜਰ ਡੀ.ਪੀ ਸਿੰਘ ਨੇ ਆਪਣੀ ਲੱਤ ਗੁਵਾਉਣ ਤੋਂ ਬਾਅਦ ਕਿਸ ਤਰ੍ਹਾਂ ਸੰਘਰਸ਼ ਕੀਤਾ ਅਤੇ ਫੇਰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੀ ਲੜਾਈ ਲੜੀ ਅਤੇ ਜੀਵਨ ‘ਚ ਕਿਹੜੀਆਂ- ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਇਹ ਸਭ ਸਾਂਝਾ ਕੀਤਾ। ਮੇਜਰ ਡੀ.ਪੀ ਸਿੰਘ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਯੁੱਧ ‘ਚ ਆਪਣੀ ਲੱਤ ਗੁਵਾਈ। ઠ
ਭਾਰਤ ਦੇ ਟੈਰੀ ਫੋਕਸ ਕਹੇ ਜਾਂਦੇ ਮੇਜਰ ਡੀ. ਪੀ. ਸਿੰਘ ਪੁੱਜੇ ‘ਪਰਵਾਸੀ’ ਦੇ ਵਿਹੜੇ
RELATED ARTICLES