ਚੀਨੀ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਾਰਨ ਕੈਨੇਡਾ ਹੈ ਪ੍ਰੇਸ਼ਾਨ
ਓਟਵਾ/ਬਿਊਰੋ ਨਿਊਜ਼ : ਚੀਨ ਵੱਲੋਂ ਵਾਰੀ ਵਾਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕਰਨ ਖਿਲਾਫ ਰੋਸ ਪ੍ਰਗਟਾਉਂਦਿਆਂ ਹੋਇਆਂ ਕੈਨੇਡੀਅਨ ਸਰਕਾਰ ਦੇ ਅਧਿਕਾਰੀਆਂ ਨੇ ਬੀਜਿੰਗ ਓਲੰਪਿਕਸ ਦਾ ਡਿਪਲੋਮੈਟਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਨੂੰ ਡਿਪਲੋਮੈਟਿਕ ਬਾਈਕਾਟ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਚੀਨੀ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੀ ਇਸ ਉਲੰਘਣਾਂ ਕਾਰਨ ਉਹ ਕਾਫੀ ਪਰੇਸਾਨ ਹਨ। ਕੈਨੇਡੀਅਨ ਅਥਲੀਟਸ ਵਿੰਟਰ ਗੇਮਜ਼ ਵਿੱਚ ਹਿੱਸਾ ਲੈ ਸਕਣਗੇ। ਟਰੂਡੋ ਨੇ ਆਖਿਆ ਕਿ ਸਾਡੇ ਅਥਲੀਟ ਕਈ ਸਾਲਾਂ ਤੋਂ ਟਰੇਨਿੰਗ ਕਰ ਰਹੇ ਹਨ ਤੇ ਦੁਨੀਆ ਭਰ ਦੇ ਅਥਲੀਟਸ ਨਾਲ ਮੁਕਾਬਲਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਰਹੇਗਾ। ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਆਖਿਆ ਕਿ ਫੈਡਰਲ ਸਰਕਾਰ ਆਰਸੀਐਮਪੀ ਨਾਲ ਰਲ ਕੇ ਕੈਨੇਡੀਅਨ ਅਥਲੀਟਸ ਦੀ ਹਿਫਾਜਤ ਯਕੀਨੀ ਬਣਾਵੇਗੀ। ਜੋਲੀ ਨੇ ਆਖਿਆ ਕਿ ਆਰਸੀਐਮਪੀ ਨੇ ਪਹਿਲਾਂ ਵੀ ਇਸੇ ਤਰਜ ਉੱਤੇ ਓਲੰਪਿਕ ਕਮੇਟੀ ਨਾਲ ਰਲ ਕੇ ਕੰਮ ਕੀਤਾ ਹੈ।
ਚੀਨੀ ਸਰਕਾਰ ਖਿਲਾਫ ਇਹ ਰੋਸ ਉਈਗਰ ਮੁਸਲਮਾਨਾਂ ਦੀ ਨਸਲਕੁਸ਼ੀ ਤੇ ਦੋਵਾਂ ਮਾਈਕਲਜ਼, ਜਿਨ੍ਹਾਂ ਨੂੰ ਤਿੰਨ ਸਾਲ ਤੱਕ ਚੀਨ ਦੀ ਜੇਲ੍ਹ ਵਿੱਚ ਬੰਦ ਕਰਕੇ ਰੱਖਣ ਤੋਂ ਬਾਅਦ ਸਤੰਬਰ ਵਿੱਚ ਛੱਡਿਆ ਗਿਆ, ਨੂੰ ਜਬਰਦਸਤੀ ਨਜ਼ਰਬੰਦ ਕਰਕੇ ਰੱਖਣ ਬਦਲੇ ਕੈਨੇਡਾ ਸਰਕਾਰ ਵੱਲੋਂ ਪ੍ਰਗਟਾਇਆ ਜਾ ਰਿਹਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …