ਠੱਗੀ ਰੋਕਣ ਲਈ ਇਮੀਗ੍ਰੇਸ਼ਨ ਏਜੰਟਾਂ ਦੀ ਮੌਜੂਦਾ ਗਵਰਨਿੰਗ ਬਾਡੀ ਨੂੰ ਸਰਕਾਰ ਨੇ ਕੀਤਾ ਭੰਗ
ੲ ਨਵੀਂ ਪਾਲਿਸੀ ਤਹਿਤ ਲਾਇਸੈਂਸਧਾਰਕ ਏਜੰਟਾਂ ਦੇ ਲਾਇਸੈਂਸ ਹੋਣਗੇ ਰੀਨਿਊ
ੲ ਇਮੀਗ੍ਰੇਸ਼ਨ ਮੰਤਰੀ ਹੁਸੈਨ ਦਾ ਦਾਅਵਾ- ਮੌਜੂਦਾ ਬਾਡੀ ਆਪਣੇ ਪੱਧਰ ‘ਤੇ ਠੱਗੀ ਮਾਰਨ ਵਾਲੇ ਏਜੰਟਾਂ ਦੀ ਨਹੀਂ ਕਰ ਰਹੀ ਜਾਂਚ
ੲਨਵੀਂ ਗਵਰਨਿੰਗ ਬਾਡੀ ਬਾਹਰ ਰਹਿ ਕੇ ਲਾਇਸੈਂਸਧਾਰਕ ਏਜੰਟਾਂ ਵਲੋਂ ਠੱਗੀ ਮਾਰਨ ‘ਤੇ ਕਰੇਗੀ ਕਾਰਵਾਈ
ਟੋਰਾਂਟੋ : ਕੈਨੇਡੀਅਨ ਫੈਡਰਲ ਸਰਕਾਰ ਕੈਨੇਡਾ ਵਿਚ ਰਹਿੰਦੇ ਲਾਇਸੈਂਸਧਾਰਕ ਇਮੀਗ੍ਰੇਸ਼ਨ ਕੰਸਲਟੈਂਟਸ ‘ਤੇ ਨਕੇਲ ਕੱਸਣ ਦੀ ਤਿਆਰੀ ਵਿਚ ਹੈ। ਕਾਰਨ ਇਹ ਹੈ ਕਿ ਆਈ.ਸੀ.ਸੀ.ਆਰ.ਸੀ. (ਇਮੀਗ੍ਰੇਸ਼ਨ ਕੰਸਲਟੈਂਟਸ ਆਫ ਕੈਨੇਡਾ ਰੈਗੂਲੇਟਰੀ ਕਾਊਂਸਲ) ਦੇ ਕਈ ਏਜੰਟ ਲੋਕਾਂ ਨੂੰ ਠੱਗ ਰਹੇ ਹਨ।
ਹੁਣ ਤੱਕ ਸਰਕਾਰ ਵਲੋਂ 45 ਏਜੰਟਾਂ ਵਲੋਂ ਕੀਤੇ ਗਏ ਦੋ ਹਜ਼ਾਰ ਠੱਗੀ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਟਰੂਡੋ ਸਰਕਾਰ ਆਈ.ਸੀ.ਸੀ.ਆਰ.ਸੀ. ਦੀ ਵਰਕਿੰਗ ਬਾਡੀ ਤਿਆਰ ਕਰ ਰਹੀ ਹੈ। ਹੋ ਸਕਦਾ ਹੈ ਕਿ ਆਈ.ਸੀ.ਸੀ.ਆਰ.ਸੀ. (ਲਾਇਸੈਂਸ) ਨੂੰ ਖਤਮ ਕਰਕੇ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਸਲਟੈਂਟਸ ਲਈ ਇਕ ਨਵਾਂ ਪ੍ਰੋਵੀਜ਼ਨ ਤਿਆਰ ਕਰਕੇ ਨਵਾਂ ਲਾਇਸੈਂਸ ਲਿਆਂਦਾ ਜਾਵੇਗਾ, ਜਿਸ ਕਾਰਨ ਕਈ ਇਮੀਗ੍ਰੇਸ਼ਨ ਲਾਇਸੈਂਸਧਾਰਕਾਂ ਲਈ ਖਤਰੇ ਦੀ ਘੰਟੀ ਵੱਜਣ ਵਾਲੀ ਹੈ, ਜੋ ਕਾਫੀ ਦੇਰ ਤੋਂ ਆਈ.ਸੀ.ਸੀ.ਆਰ.ਸੀ. ਦੇ ਲਾਇਸੈਂਸ ਦੀ ਆੜ ਵਿਚ ਕੈਨੇਡਾ ਵਿਚ ਰਹਿ ਰਹੇ ਸਟੂਡੈਂਟਸ ਅਤੇ ਹੋਰ ਲੋਕਾਂ ਨੂੰ ਠੱਗ ਰਹੇ ਹਨ ਅਤੇ ਠੱਗ ਚੁੱਕੇ ਹਨ। ਜਾਣਕਾਰੀ ਮੁਤਾਬਕ ਵੈਨਕੂਵਰ ਵਿਚ ਰਹਿੰਦੇ ਇਕ ਨਾਮੀ ਏਜੰਟ ਜੋ ਕਿ ਆਈ.ਸੀ.ਸੀ.ਆਰ.ਸੀ. ਦਾ ਮੈਂਬਰ ਹੈ, ਨੇ ਪਿਛਲੇ ਕਰੀਬ 3 ਸਾਲਾਂ ਵਿਚ ਇਹ ਕਹਿ ਕੇ ਉਨ੍ਹਾਂ ਨੂੰ ਕੈਨੇਡਾ ਵਿਚ ਪੱਕਾ ਕਰਵਾ ਦੇਵੇਗਾ, ਹਜ਼ਾਰਾਂ ਲੋਕਾਂ ਨਾਲ ਠੱਗੀ ਕੀਤੀ, ਜਿਸ ਨੂੰ ਲੈ ਕੇ ਇਮੀਗ੍ਰੇਸ਼ਨ ਮਨਿਸਟਰ ਅਹਿਮਦ ਹੁਸੈਨ ਨੇ ਆਈ.ਸੀ.ਸੀ.ਆਰ.ਸੀ. ਦੀ ਨਿਗਰਾਨੀ ਕਰਨ ਲਈ ਇਕ ਨਵੀਂ ਗਵਰਨਿੰਗ ਬਾਡੀ ਬਣਾਈ ਹੈ, ਜੋ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਜੋ ਕਿ ਆਈ.ਸੀ.ਸੀ.ਆਰ.ਸੀ. ਦੇ ਤਹਿਤ ਕੰਮ ਕਰ ਰਹੇ ਏਜੰਟਾਂ ‘ਤੇ ਨਜ਼ਰ ਰੱਖੇਗੀ ਤਾਂ ਜੋ ਕੋਈ ਏਜੰਟ ਲਾਇਸੈਂਸ ਦਾ ਗਲਤ ਇਸਤੇਮਾਲ ਨਾ ਕਰ ਸਕੇ।
ਟਰੂਡੋ ਸਰਕਾਰ ਵਲੋਂ ਇਹ ਫੈਸਲਾ ਲੈਣਾ ਸਹੀ ਤਰੀਕੇ ਨਾਲ ਕੰਮ ਕਰਨ ਵਾਲੇ ਏਜੰਟਾਂ ਲਈ ਕਾਫੀ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਕੈਨੇਡੀਅਨ ਸਰਕਾਰ ਵਲੋਂ ਲਾਇਸੈਂਸ ਨੂੰ ਰੀਨਿਊ ਕੀਤਾ ਜਾ ਰਿਹਾ ਹੈ ਅਤੇ ਇਸਦੇ ਨਾਲ ਹੀ ਦੇਖਿਆ ਜਾ ਰਿਹਾ ਹੈ ਕਿ ਏਜੰਟ ਵਲੋਂ ਲਾਈ ਗਈ ਫਾਈਲ ਦਾ ਸਕਸੈਸ ਰੇਟ ਕਿੰਨਾ ਆਇਆ ਹੈ। ਇਮੀਗ੍ਰੇਸ਼ਨ ਮਨਿਸਟਰ ਹੁਸੈਨ ਵਲੋਂ ਪਾਰਲੀਮੈਂਟ ਵਿਚ ਇਸ ਮੁੱਦੇ ਨੂੰ ਉਠਾਇਆ ਗਿਆ ਸੀ ਕਿਉਂਕਿ ਕੈਨੇਡਾ ਵਿਚ ਪੜ੍ਹ ਰਹੇ ਸਟੂਡੈਂਟ ਜੋ ਕਿ ਸਟੱਡੀ ਪਰਮਿਟ ਜਾਂ ਪਰਮਾਨੈਂਟ ਰੈਜੀਡੈਂਸੀ ਚਾਹੁੰਦੇ ਹਨ, ਉਹ ਆਈ.ਸੀ.ਸੀ.ਆਰ.ਸੀ. ਮੈਂਬਰ ਕੋਲੋਂ ਹੀ ਸਲਾਹ ਲੈ ਕੇ ਅਪਲਾਈ ਕਰ ਸਕਦੇ ਹਨ, ਜਿਸ ਕਾਰਨ ਟਰੇਡ ਦੀਆਂ ਕੁਝ ਕਾਲੀਆਂ ਭੇਡਾਂ ਵਿਦਿਆਰਥੀਆਂ ਜਾਂ ਕਿਸੇ ਹੋਰ ਇਮੀਗ੍ਰਾਂਟ ਕੋਲੋਂ ਪੈਸੇ ਲੈ ਕੇ ਫਾਈਲ ਗਲਤ ਤਰੀਕੇ ਨਾਲ ਲਗਾ ਰਹੀਆਂ ਹਨ। ਮਨਿਸਟਰ ਹੁਸੈਨ ਅਹਿਮਦ ਵਲੋਂ ਪਿਛਲੇ ਦਿਨੀਂ ਇਹ ਵੀ ਕਿਹਾ ਗਿਆ ਸੀ ਕਿ ਇਮੀਗ੍ਰੇਸ਼ਨ ਕੰਸਲਟੈਂਟਸ ਕੋਈ ਲਾਇਸੈਂਸਧਾਰਕ ਵਕੀਲ ਨਹੀਂ ਹੈ, ਪਰ ਉਹ ਇਮੀਗ੍ਰਾਂਟਸ ਨੂੰ ਕਾਨੂੰਨੀ ਸਲਾਹ ਦੇ ਸਕਦੇ ਹਨ ਅਤੇ ਆਪਣੇ ਲਾਇਸੈਂਸ ਦੇ ਅਧਾਰ ‘ਤੇ ਐਪਲੀਕੇਸ਼ਨ ਅੰਬੈਸੀ ਵਿਚ ਅਪਲਾਈ ਕਰ ਸਕਦੇ ਹਨ।
ਆਈ.ਸੀ.ਸੀ.ਆਰ.ਸੀ. ਦੀ ਗਵਰਨਿੰਗ ਬਾਡੀ ਹੁਣ ਤੱਕ ਆਪਣੇ ਤੌਰ ‘ਤੇ ਕੰਮ ਕਰ ਰਹੀ ਸੀ ਪਰ ਹੁਣ ਸਰਕਾਰ ਵਲੋਂ ਬਾਹਰੀ ਤੌਰ ‘ਤੇ ਇਕ ਸੈਲਫ ਰੈਗੂਲੇਟਰੀ ਬਾਡੀ ਆਈ.ਸੀ.ਸੀ.ਆਰ.ਸੀ. ਦਾ ਕੰਮ ਰੀਵਿਊ ਕਰਨ ਜਾ ਰਹੀ ਹੈ। ਮਨਿਸਟਰ ਹੁਸੈਨ ਵਲੋਂ ਪਾਰਲੀਮੈਂਟ ਵਿਚ ਮੁੱਦਾ ਉਠਾਇਆ ਗਿਆ ਸੀ ਕਿ ਇਹ ਬਾਡੀ ਗਲਤ ਤਰੀਕੇ ਨਾਲ ਕੰਮ ਕਰਨ ਵਾਲੇ ਏਜੰਟਾਂ ‘ਤੇ ਇਸ ਲਈ ਨਕੇਲ ਕੱਸੇਗੀ ਕਿ ਮੌਜੂਦਾ ਗਵਰਨਿੰਗ ਬਾਡੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ, ਜਿਸ ਕਾਰਨ ਸਰਕਾਰ ਦੇ ਨਾਲ-ਨਾਲ ਅੰਬੈਸੀ ਦਾ ਨਾਂ ਵੀ ਖਰਾਬ ਹੋ ਗਿਆ ਹੈ।
ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਐਕਟ ਦੇ ਅਧੀਨ ਕੰਮ ਕਰੇਗੀ ਨਵੀਂ ਬਾਡੀ
ਸਰਕਾਰ ਵਲੋਂ ਬਣਾਈ ਜਾਣ ਵਾਲੀ ਨਵੀਂ ਬਾਡੀ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜਨਸ਼ਿਪ ਕੰਸਲਟੈਂਟਸ ਦੇ ਪ੍ਰੋਸੈਸ ਨੂੰ ਹੋਰ ਪਾਰਦਰਸ਼ੀ ਕੀਤਾ ਜਾ ਸਕੇ। ਇਸ ਬਾਡੀ ਦੇ ਤਹਿਤ ਕਾਲਜ ਡਸਿਪਲਿਨ ਕਮੇਟੀ ਵਲੋਂ ਚੈਕ ਕੀਤਾ ਜਾਵੇਗਾ ਕਿ ਕਿਸੇ ਸਟੂਡੈਂਟ ਜਾਂ ਇਮੀਗ੍ਰਾਂਟ ਦੀ ਫਾਈਲ ਲਾਉਣ ਦੌਰਾਨ ਕੋਈ ਗਲਤ ਤਰੀਕੇ ਜਾਂ ਕੋਈ ਫਰਜ਼ੀ ਡਾਕੂਮੈਂਟ ਤਾਂ ਨਹੀਂ ਲਾਇਆ ਗਿਆ। ਦੂਜੇ ਪਾਸੇ ਇਸ ਐਕਟ ਦੇ ਤਹਿਤ ਆਈ.ਸੀ.ਸੀ.ਆਰ.ਸੀ. ਮੈਂਬਰਾਂ ਨੂੰ ਦੁਬਾਰਾ ਲਾਇਸੈਂਸ ਲੈਣਾ ਪਵੇਗਾ, ਜੋ ਕਿ ਇਮੀਗ੍ਰੇਸ਼ਨ ਮਨਿਸਟਰ ਵਲੋਂ ਅਪਰੂਵ ਕੀਤਾ ਜਾਵੇਗਾ। ਤੀਜਾ ਇਸ ਕਮੇਟੀ ਵਲੋਂ ਇਹ ਵੀ ਚੈਕ ਕੀਤਾ ਜਾਵੇਗਾ ਕਿ ਕਿਤੇ ਕੋਈ ਵਿਅਕਤੀ ਆਪਣੇ ਆਪ ਨੂੰ ਲਾਇਸੈਂਸ ਧਾਰਕ ਏਜੰਟ ਦੱਸ ਕੇ ਠੱਗੀ ਤਾਂ ਨਹੀਂ ਕਰ ਰਿਹਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …