ਟੋਰਾਂਟੋ/ਬਿਊਰੋ ਨਿਊਜ਼ : ਨਿਊਮਾਰਕਿਟ ਦੇ ਤਿੰਨ ਸਕੂਲਾਂ ਉੱਤੇ ਬਲੈਕ ਲੋਕਾਂ ਤੇ ਯਹੂਦੀ ਵਿਰੋਧੀ ਗ੍ਰੈਫਿਟੀ ਪਾਈ ਗਈ। ਇਸ ਦੌਰਾਨ ਨਫਰਤ ਨਾਲ ਭਰੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ।
ਇੱਕ ਨਿਊਜ਼ ਰਲੀਜ਼ ਵਿੱਚ ਫਰੈਂਡਜ਼ ਆਫ ਸਾਇਮਨ ਵਿਜੈਂਥਲ ਸੈਂਟਰ ਦੇ ਸਟਾਫ ਨੇ ਆਖਿਆ ਕਿ ਉਨ੍ਹਾਂ ਨੂੰ ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ (ਵਾਈ ਆਰ ਡੀ ਐਸ ਬੀ) ਵੱਲੋਂ ਇੱਕ ਪੱਤਰ ਪ੍ਰਾਪਤ ਹੋਇਆ ਜਿਸ ਵਿੱਚ ਲਿਖਿਆ ਸੀ ਕਿ ਦੋ ਹਾਈ ਸਕੂਲਾਂ ਦੇ ਬਾਥਰੂਮ ਵਿੱਚ ਸਵਾਸਤਿਕ ਦੇ ਨਿਸਾਨ ਤੇ ਐਨ-ਸ਼ਬਦ ਲਿਖੇ ਮਿਲੇ। ਯੌਰਕ ਰੀਜਨਲ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਸਾਹਮਣੇ ਆਇਆ ਕਿ ਜਿਨ੍ਹਾਂ ਸਕੂਲਾਂ ਦੀ ਇਸ ਪੱਤਰ ਵਿੱਚ ਗੱਲ ਕੀਤੀ ਗਈ ਸੀ ਉਹ ਨਿਊਮਾਰਕਿਟ ਹਾਈ ਸਕੂਲ ਤੇ ਹੁਰੌਨ ਹਾਈਟਸ ਸੈਕੰਡਰੀ ਸਕੂਲ ਸਨ।
ਇਨ੍ਹਾਂ ਤੋਂ ਇਲਾਵਾ ਐਲੀਮੈਂਟਰੀ ਸਕੂਲ ਗਲੈਨ ਸੇਡਾਰ ਪਬਲਿਕ ਸਕੂਲ ਦੇ ਦਰਵਾਜ਼ੇ ਉੱਤੇ ਹੱਥ ਨਾਲ ਬਣਾਇਆ ਗਿਆ ਸਵਾਸਤਿਕ ਵੀ ਮਿਲਿਆ। ਫਰੈਂਡਜ ਆਫ ਸਾਇਮਨ ਵਿਜੈਂਥਲ ਸੈਂਟਰ ਦੇ ਪ੍ਰੈਜੀਡੈਂਟ ਤੇ ਸੀਈਓ ਨੇ ਲਿਖਿਆ ਕਿ ਇਸ ਤਰ੍ਹਾਂ ਦੀਆਂ ਨਿੱਤ ਦਿਨ ਵੱਧ ਰਹੀਆਂ ਘਟਨਾਵਾਂ ਕਾਰਨ ਸਾਰੇ ਵਿਦਿਆਰਥੀਆਂ ਤੇ ਸਟਾਫ ਲਈ ਮਾਹੌਲ ਕਾਫੀ ਗੰਧਲਾ ਹੋ ਗਿਆ ਹੈ ਤੇ ਸਿੱਖਿਆ ਨਾਲ ਸਬੰਧਤ ਆਗੂਆਂ ਨੂੰ ਇਸ ਮਾਮਲੇ ਨੂੰ ਤਰਜੀਹੀ ਤੌਰ ਉੱਤੇ ਹੱਲ ਕਰਨਾ ਚਾਹੀਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਜਾ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀ ਡੀ ਐਸ ਬੀ) ਦੇ ਕੁੱਝ ਸਕੂਲਾਂ ਵਿੱਚ ਵੀ ਪਿਛਲੇ ਹਫਤਿਆਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਟੋਰਾਂਟੋ ਪੁਲਿਸ ਚੀਫ ਨੇ ਸਵੀਕਾਰਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …