14.4 C
Toronto
Sunday, September 14, 2025
spot_img
Homeਜੀ.ਟੀ.ਏ. ਨਿਊਜ਼ਬਿਹਤਰ ਵੀਜਾ ਤੇ ਕੌਂਸਲਰ ਸੇਵਾਵਾਂ ਮੁਹੱਈਆ ਕਰਵਾਉਣ ਲਈ

ਬਿਹਤਰ ਵੀਜਾ ਤੇ ਕੌਂਸਲਰ ਸੇਵਾਵਾਂ ਮੁਹੱਈਆ ਕਰਵਾਉਣ ਲਈ

ਕੈਨੇਡਾ ‘ਚ ਸਾਰੇ ਬੀ ਐਲ ਐਸ ਸੈਂਟਰਾਂ ‘ਤੇ ਵਾਕ ਇਨ ਸਰਵਿਸਿਜ ਦੀ ਹੋਈ ਸ਼ੁਰੂਆਤ
ਓਟਵਾ/ਬਿਊਰੋ ਨਿਊਜ਼ : ਬਿਹਤਰ ਵੀਜਾ ਤੇ ਕੌਂਸਲਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੈਨੇਡਾ ਵਿੱਚ ਪਹਿਲੀ ਫਰਵਰੀ, 2023 ਤੋਂ ਸਾਰੇ ਬੀਐਲਐਸ ਸੈਂਟਰਾਂ ਉੱਤੇ ਵਾਕ-ਇਨ ਸਰਵਿਸਿਜ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਿਂਜਨ੍ਹਾਂ ਬਿਨੈਕਾਰਾਂ ਨੂੰ ਵੀਜਾ, ਓਸੀਆਈ, ਪਾਸਪੋਰਟ ਜਾਂ ਹੋਰ ਕੌਂਸਲਰ ਸੇਵਾਵਾਂ ਚਾਹੀਦੀਆਂ ਹੋਣਗੀਆਂ ਉਹ ਪਹਿਲਾਂ ਤੋਂ ਲਈ ਜਾਣ ਵਾਲੀ ਅਪੁਆਇੰਟਮੈਂਟ ਤੋਂ ਬਿਨਾਂ ਬੀਐਲਐਸ ਸੈਂਟਰਾਂ ਉੱਤੇ ਖੁਦ ਜਾ ਕੇ ਵਾਕ-ਇਨ ਮੋਡ ਦੀ ਵਰਤੋਂ ਕਰਦੇ ਹੋਏ ਆਪਣੀਆਂ ਅਰਜੀਆਂ ਤੇ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ। ਵਾਕ-ਇਨ ਸਰਵਿਸਿਜ਼ ਅਪੁਆਇੰਟਮੈਂਟ ਤੇ ਡਾਕ ਸੇਵਾ ਤੋਂ ਇਲਾਵਾ ਵੱਖਰੇ ਤੌਰ ਉੱਤੇ ਸ਼ੁਰੂ ਕੀਤੀ ਗਈ ਹੈ ਤੇ ਇਹ ਅੱਗੇ ਵੀ ਜਾਰੀ ਰਹੇਗੀ। ਹਰੇਕ ਸੈਂਟਰ ਉੱਤੇ ਉਪਲਬਧ ਸਰੋਤਾਂ ਤੇ ਰੋਜਾਨਾ ਬੁੱਕ ਹੋਣ ਵਾਲੀਆਂ ਅਪੁਆਇੰਟਮੈਂਟਸ ਉੱਤੇ ਹੀ ਨਿਰਭਰ ਕਰੇਗਾ ਕਿ ਰੋਜ਼ਾਨਾ ਸਵੇਰੇ 8:00 ਵਜੇ ਤੋਂ 1:00 ਵਜੇ ਤੱਕ ਅਜਿਹੇ ਕਿੰਨੇ ਬਿਨੈਕਾਰ ਅਜਿਹੀਆਂ ਵਾਕ-ਇਨ ਸਰਵਿਸਿਜ਼ ਦਾ ਲਾਹਾ ਲੈ ਸਕਣਗੇ। ਅਜਿਹੇ ਵਾਕ-ਇਨ ਬਿਨੈਕਾਰਾਂ ਦੀ ਗਿਣਤੀ ਸੀਮਤ ਹੋਵੇਗੀ।
ਬੀਐਲਐਸ ਸੈਂਟਰਾਂ ਵੱਲੋਂ ਅਜਿਹੇ ਵਾਕ-ਇਨ ਬਿਨੈਕਾਰਾਂ ਨੂੰ ਟੋਕਣ ਜਾਰੀ ਕੀਤੇ ਜਾਣਗੇ ਤੇ ਉਨ੍ਹਾਂ ਦੇ ਸੈਂਟਰ ਉੱਤੇ ਪਹੁੰਚਣ ਤੋਂ 30 ਮਿੰਟ ਦੇ ਅੰਦਰ ਅੰਦਰ ਉਸੇ ਦਿਨ ਉਨ੍ਹਾਂ ਨੂੰ ਸੇਵਾਵਾਂ ਦਿੱਤੀਆਂ ਜਾਣਗੀਆਂ। ਇਹ ਵੀ ਧਿਆਨ ਦਿੱਤਾ ਜਾਵੇ ਕਿ ਜੇ ਤੁਹਾਡੇ ਸੈਂਟਰ ਉੱਤੇ ਪਹੁੰਚਣ ਦੇ 30 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਟੋਕਣ ਜਾਰੀ ਨਹੀਂ ਕੀਤਾ ਜਾਂਦਾ ਤਾਂ ਤੁਸੀਂ ਕਿਸੇ ਹੋਰ ਤਰੀਕ ਉੱਤੇ ਆ ਕੇ ਕੰਮ ਕਰਵਾਉਣ ਦਾ ਬਦਲ ਚੁਣ ਸਕਦੇ ਹੋਂ ਤੇ ਜਾਂ ਆਪਣੀ ਅਰਜੀ ਤੇ ਸਬੰਧਤ ਦਸਤਾਵੇਜ ਜਮ੍ਹਾਂ ਕਰਵਾਉਣ ਲਈ ਬਦਲਵਾਂ ਤਰੀਕਾ ਵੀ ਚੁਣ ਸਕਦੇ ਹੋਂ। ਸਾਰੇ ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਹਰ ਪੱਖੋਂ ਮੁਕੰਮਲ ਅਰਜੀਆਂ ਨੂੰ ਹੀ ਬੀਐਲਐਸ ਸੈਂਟਰਾਂ ਉੱਤੇ ਸਵੀਕਾਰ ਕੀਤਾ ਜਾਵੇਗਾ।
ਜਿਨ੍ਹਾਂ ਨੇ ਆਪਣੀਆਂ ਅਰਜੀਆਂ ਜਮ੍ਹਾਂ ਕਰਵਾਉਣ ਲਈ ਪਹਿਲਾਂ ਤੋਂ ਹੀ ਅਪੁਆਇੰਟਮੈਂਟ ਬੁੱਕ ਕਰਵਾਈ ਹੋਈ ਹੈ ਪਰ ਹੁਣ ਉਹ ਵਾਕ-ਇਨ ਫੈਸਿਲਿਟੀ ਦੀ ਵਰਤੋਂ ਕਰਨੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਅਰਜੀ ਸਵੀਕਾਰੇ ਜਾਣ ਤੋਂ ਬਾਅਦ ਆਪਣੀ ਪਹਿਲਾਂ ਵਾਲੀ ਅਪੁਆਇੰਟਮੈਂਟ ਕੈਂਸਲ ਕਰਵਾ ਦੇਣ ਤਾਂ ਕਿ ਕਾਊਂਸਲਰ ਸਰਵਿਸਿਜ ਹਾਸਲ ਕਰਨ ਦੇ ਕਿਸੇ ਹੋਰ ਚਾਹਵਾਨ ਨੂੰ ਉਹ ਅਪੁਆਇੰਟਮੈਂਟ ਮੁਹੱਈਆ ਕਰਵਾਈ ਜਾ ਸਕੇ।

 

RELATED ARTICLES
POPULAR POSTS