ਟੋਰਾਂਟੋ/ਬਿਊਰੋ ਨਿਊਜ਼ : ਇੰਡੀਜੀਨਸ ਮਾਨਤਾਵਾਂ ਦੀ ਪੈਰਵੀ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਕੈਨੇਡੀਅਨ, ਰੈਜੀਡੈਂਸ਼ੀਅਲ ਸਕੂਲ ਸਰਵਾਈਵਰਜ ਦੀਆਂ ਕਹਾਣੀਆਂ ਸੁਣ ਕੇ, ਸੰਤਰੀ ਰੰਗ ਦੀਆਂ ਸਰਟਸ਼ ਪਾ ਕੇ, ਮੂਲਵਾਸੀਆਂ ਨਾਲ ਸਬੰਧਤ ਕੰਮਾਂ ਲਈ ਡੋਨੇਸ਼ਨ ਦੇ ਕੇ ਤੇ ਕਾਰਵਾਈ ਲਈ ਨਿਰਧਾਰਤ 94 ਮਾਮਲਿਆਂ ਵਿੱਚੋਂ ਇੱਕ ਜਾਂ ਵੱਧ ਲਈ ਨਿਜੀ ਤੌਰ ਉੱਤੇ ਲੜਾਈ ਕਰਨ ਦੀ ਚੋਣ ਕਰਕੇ ਨੈਸ਼ਨਲ ਡੇਅ ਫੌਰ ਟਰੁੱਥ ਐਂਡ ਰੀਕੌਂਸੀਲੀਏਸ਼ਨ ਮਨਾ ਸਕਦੇ ਹਨ।ਫਰਸਟ ਨੇਸ਼ਨਜ ਚਾਈਲਡ ਐਂਡ ਫੈਮਿਲੀ ਕੇਅਰਿੰਗ ਸੁਸਾਇਟੀ ਦੀ ਡਾਇਰੈਕਟਰ ਸਿੰਡੀ ਬਲੈਕਸਟੌਕ ਨੇ ਆਖਿਆ ਕਿ ਰੈਜੀਡੈਂਸ਼ੀਅਲ ਸਕੂਲਾਂ ਦੇ ਸਰਵਾਈਵਰਜ ਤੇ ਮਰੇ ਬੱਚਿਆਂ, ਉਨ੍ਹਾਂ ਦੇ ਪਰਿਵਾਰਾਂ ਤੇ ਕਮਿਊਨਿਟੀਜ਼ ਨੂੰ ਸਨਮਾਨਿਤ ਕਰਨ ਲਈ ਮਨਾਏ ਜਾ ਰਹੇ ਪਹਿਲੇ ਫੈਡਰਲ ਡੇਅ ਦਰਮਿਆਨ ਸਭ ਦਾ ਸੁਰ ਅਫਸੋਸ ਵਾਲਾ ਹੋਣਾ ਚਾਹੀਦਾ ਹੈ। ਇਸ ਬਾਰੇ ਪਹੁੰਚ ਤੇ ਸੋਚ ਰਿਮੈਂਬਰੈਂਸ ਡੇਅ ਵਾਲੀ ਹੋਣੀ ਚਾਹੀਦੀ ਹੈ। ਇਹ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਸੈਕਿੰਡ ਵਰਲਡ ਵਾਰ ਵਿੱਚ ਸੈਨਿਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਓਨੀ ਨਹੀਂ ਸੀ ਜਿੰਨੀ ਰੈਜੀਡੈਂਸ਼ੀਅਲ ਸਕੂਲ ਵਿੱਚ ਬੱਚਿਆਂ ਦੇ ਮਾਰੇ ਜਾਣ ਦੀ ਸੰਭਾਵਨਾ ਸੀ। 2015 ਵਿੱਚ ਪੇਸ਼ ਕੀਤੀ ਟਰੁੱਥ ਐਂਡ ਰੀਕੌਂਸੀਲੀਏਸ਼ਨ ਕਮਿਸ਼ਨ (ਟੀ ਆਰ ਸੀ) ਦੀ ਰਿਪੋਰਟ ਵਿੱਚ ਬਿਨਾਂ ਨਿਸ਼ਾਨਦੇਹੀ ਵਾਲੀਆਂ ਕਬਰਾਂ ਦੀਆਂ ਸਾਈਟਸ ਦਾ ਜਿਕਰ ਕੀਤਾ ਗਿਆ ਸੀ ਪਰ ਫੈਡਰਲ ਸਰਕਾਰ ਵੱਲੋਂ ਪਿੱਛੇ ਜਿਹੇ ਹੀ ਇਸ ਸਬੰਧ ਵਿੱਚ ਪੂਰਾ ਦਿਨ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ।
ਕਮਿਸ਼ਨ ਦੀ ਅਜਿਹਾ ਦਿਨ ਨਿਰਧਾਰਤ ਕਰਨ ਦੀ ਵੀ ਮੰਗ ਸੀ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਇੰਡੀਅਨ ਰੈਜੀਡੈਂਸ਼ੀਅਲ ਸਕੂਲ ਸਿਸਟਮ 1831 ਤੇ 1996 ਦਰਮਿਆਨ ਚਲਾਇਆ ਗਿਆ। ਇਨ੍ਹਾਂ ਸਕੂਲਾਂ ਦਾ ਮਕਸਦ ਮੂਲਵਾਸੀ ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਖਤਮ ਕਰਕੇ ਉਨ੍ਹਾਂ ਦੀ ਥਾਂ ਇੰਗਲਿਸ਼ ਤੇ ਕ੍ਰਿਸਚੀਅਨ ਮਾਨਤਾਵਾਂ ਨੂੰ ਲਾਗੂ ਕਰਨਾ ਸੀ।
ਅੰਦਾਜਨ 150,000 ਫਰਸਟ ਨੇਸ਼ਨਜ, ਮੈਟਿਸ ਤੇ ਇਨੁਇਟ ਬੱਚਿਆਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਕਰਕੇ ਇਨ੍ਹਾਂ ਬੋਰਡਿੰਗ ਸਕੂਲਾਂ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ,ਜਿੱਥੇ ਘੱਟੋ ਘੱਟ 4100 ਵਿਦਿਆਰਥੀ ਮਾਰੇ ਗਏ। ਟੀ ਆਰ ਸੀ ਅਨੁਸਾਰ ਮਾਰੇ ਗਏ ਵਿਦਿਆਰਥੀਆਂ ਦੀ ਗਿਣਤੀ 15,000 ਵੀ ਹੋ ਸਕਦੀ ਹੈ।
ਇਸ ਸਾਲ 30 ਸਤੰਬਰ ਨੂੰ ਪਹਿਲੀ ਵਾਰੀ ਸਾਰੇ ਫੈਡਰਲ ਕਰਮਚਾਰੀਆਂ ਤੇ ਫੈਡਰਲ ਸਰਕਾਰ ਵੱਲੋਂ ਨਿਯੰਤਰਿਤ ਕੀਤੀਆਂ ਜਾਣ ਵਾਲੀਆਂ ਕੰਮ ਵਾਲੀਆਂ ਥਾਂਵਾਂ ਦੇ ਮੁਲਾਜ਼ਮਾਂ ਲਈ ਛੁੱਟੀ ਐਲਾਨੀ ਗਈ ਹੈ। ਇਸ ਦਿਨ ਦੇਸ਼ ਭਰ ਵਿੱਚ ਫਰਸਟ ਨੇਸਨਜ ਵੱਲੋਂ ਕਈ ਤਰ੍ਹਾਂ ਦੇ ਈਵੈਂਟਸ ਕੀਤੇ ਜਾਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …