14.8 C
Toronto
Tuesday, September 16, 2025
spot_img
Homeਭਾਰਤਓਮੀਕਰੋਨ ਨੇ ਫੜੀ ਰਫਤਾਰ

ਓਮੀਕਰੋਨ ਨੇ ਫੜੀ ਰਫਤਾਰ

ਭਾਰਤ ’ਚ ਕੁੱਲ ਕੇਸਾਂ ਦੀ ਗਿਣਤੀ 200 ਵੱਲ ਨੂੰ ਵਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਓਮੀਕਰੋਨ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਓਮਕਰੋਨ ਵੇਰੀਐਂਟ ਭਾਰਤ ਦੇ 12 ਸੂਬਿਆਂ ਵਿਚ ਫੈਲ ਚੁੱਕਾ ਹੈ। ਮਹਾਰਾਸ਼ਟਰ ਵਿਚ ਇਸ ਦੇ ਸਭ ਤੋਂ ਜ਼ਿਆਦਾ 54 ਮਾਮਲੇ ਹਨ। ਇਸੇ ਦੌਰਾਨ ਰਾਜਧਾਨੀ ਦਿੱਲੀ ਵਿਚ ਅੱਜ ਚਾਰ ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਦਿੱਲੀ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਦਿੱਲੀ ਵਿਚ ਓਮੀਕਰੋਨ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 28 ਹੋ ਗਈ ਹੈ। ਇਸੇ ਤਰ੍ਹਾਂ ਤੇਲੰਗਾਨਾ ਵਿਚ 20, ਰਾਜਸਥਾਨ ਵਿਚ 17, ਕਰਨਾਟਕ ਵਿਚ 14, ਗੁਜਰਾਤ ਵਿਚ 9, ਕੇਰਲ ਵਿਚ 15, ਉਤਰ ਪ੍ਰਦੇਸ਼ ਵਿਚ ਦੋ, ਆਂਧਰਾ ਪ੍ਰਦੇਸ਼, ਚੰਡੀਗੜ੍ਹ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿਚ ਇਕ-ਇਕ ਵਿਅਕਤੀ ਵਿਚ ਓਮੀਕਰੋਨ ਦੇ ਲੱਛਣ ਮਿਲੇ ਹਨ। ਇਸ ਦੇ ਚੱਲਦਿਆਂ ਭਾਰਤ ਵਿਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 200 ਦੇ ਅੰਕੜੇ ਵੱਲ ਨੂੰ ਵਧਣ ਲੱਗੀ ਹੈ ਅਤੇ ਹੁਣ ਤੱਕ 160 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿਚ ਓਮੀਕਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਪਹਿਲੇ ਟੈਸਟ ਮੈਚ ਲਈ ਟਿਕਟਾਂ ਨਾ ਵੇਚਣ ਦਾ ਫੈਸਲਾ ਲਿਆ ਹੈ। ਨਵੀਂ ਕਰੋਨਾ ਗਾਈਡ ਲਾਈਨ ਅਨੁਸਾਰ ਸਰਕਾਰ ਨੇ ਦੋ ਹਜ਼ਾਰ ਵਿਅਕਤੀਆਂ ਦੇ ਦਾਖਲੇ ਦੀ ਇਜਾਜ਼ਤ ਦਿੱਤੀ ਹੈ, ਪਰ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਪਹਿਲਾ ਟੈਸਟ ਮੈਚ ਬਿਨਾਂ ਦਰਸ਼ਕਾਂ ਤੋਂ ਹੀ ਖੇਡਿਆ ਜਾਵੇਗਾ। ਧਿਆਨ ਰਹੇ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਕ੍ਰਿਕਟ ਟੈਸਟ ਮੈਚ 26 ਤੋਂ 30 ਦਸੰਬਰ ਤੱਕ ਸੈਂਚੁਰਿਅਨ ਵਿਚ ਖੇਡਿਆ ਜਾਣਾ ਹੈ।

 

RELATED ARTICLES
POPULAR POSTS