ਭਾਜਪਾ ਆਗੂ 20 ਘੰਟਿਆਂ ਵਿਚ ਦੂਜੀ ਵਾਰ ਪਹੁੰਚੇ ਰਾਜ ਭਵਨ
ਭੋਪਾਲ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਵਿਚ ਸੱਤਾ ਲਈ ਸ਼ੁਰੂ ਹੋਇਆ ਸੰਘਰਸ਼ ਹੁਣ ਕਾਨੂੰਨੀ ਚੱਕਰਾਂ ਵਿਚ ਉਲਝਦਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਕਮਲ ਨਾਥ ਸਰਕਾਰ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਸਰਕਾਰ ਨੂੰ ਡੇਗਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ। ਅੱਜ ਭਾਜਪਾ ਆਗੂ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰ ਸੀਨੀਅਰ ਭਾਜਪਾ ਆਗੂ 20 ਘੰਟਿਆਂ ਵਿਚ ਦੂਜੀ ਵਾਰ ਰਾਜ ਭਵਨ ਪਹੁੰਚ ਗਏ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਕਮਲ ਨਾਥ ਵਲੋਂ ਸੂਬੇ ਵਿਚ ਸੰਵਿਧਾਨਕ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ‘ਤੇ ਰੋਕ ਲੱਗਣੀ ਚਾਹੀਦੀ ਹੈ। ਚੌਹਾਨ ਨੇ ਕਿਹਾ ਕਿ ਕਮਲ ਨਾਥ ਸਰਕਾਰ ਨੇ ਮੱਧ ਪ੍ਰਦੇਸ਼ ਨੂੰ ਬਰਾਬਾਦੀ ਦੇ ਰਾਹ ਪਾ ਦਿੱਤਾ ਅਤੇ ਉਸਦੇ 16 ਵਿਧਾਇਕਾਂ ਨੂੰ ਅਸਤੀਫਾ ਵੀ ਦੇਣਾ ਪਿਆ। ਉਨ੍ਹਾਂ ਕਿਹਾ ਰਾਤੋ ਰਾਤ ਸੂਬੇ ਵਿਚ ਚੀਫ ਸੈਕਟਰੀ ਬਦਲੇ ਜਾ ਰਹੇ ਹਨ ਅਤੇ ਦਾਗੀ ਅਫਸਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਸਦੇ ਚੱਲਦਿਆਂ ਕਮਲ ਨਾਥ ਨੇ ਵੀ ਆਪਣੇ ਵਿਧਾਇਕ ਦਲ ਦੀ ਬੁਲਾਈ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …