Breaking News
Home / ਭਾਰਤ / ਪੰਚਕੂਲਾ ਜ਼ਮੀਨ ਘੁਟਾਲੇ ਦਾ ਮਾਮਲਾ : ਭੁਪਿੰਦਰ ਹੁੱਡਾ ਤੇ 4 ਸਾਬਕਾ ਆਈ. ਏ.ਐਸ. ਅਧਿਕਾਰੀਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ

ਪੰਚਕੂਲਾ ਜ਼ਮੀਨ ਘੁਟਾਲੇ ਦਾ ਮਾਮਲਾ : ਭੁਪਿੰਦਰ ਹੁੱਡਾ ਤੇ 4 ਸਾਬਕਾ ਆਈ. ਏ.ਐਸ. ਅਧਿਕਾਰੀਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਚਕੂਲਾ ਜ਼ਮੀਨ ਘੁਟਾਲਾ ਮਾਮਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖ਼ਿਲਾਫ਼ ਈ. ਡੀ. ਨੇ ਦੋਸ਼ ਪੱਤਰ ਦਾਖ਼ਲ ਕੀਤਾ ਹੈ, ਹੁੱਡਾ ਦੇ ਇਲਾਵਾ 21 ਹੋਰ ਵਿਅਕਤੀਆਂ ਖ਼ਿਲਾਫ਼ ਵੀ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਦੋਸ਼ ਪੱਤਰ ‘ਚ 4 ਸਾਬਕਾ ਆਈ.ਏ.ਐਸ. ਅਧਿਕਾਰੀ ਦੇ ਨਾਮ ਵੀ ਹਨ। ਇਹ ਮਾਮਲਾ 2013 ‘ਚ ਪੰਚਕੂਲਾ ਖੇਤਰ ‘ਚ 30 ਕਰੋੜ ਤੋਂ ਜ਼ਿਆਦਾ ਦੇ ਦਰਜਨ ਤੋਂ ਵੱਧ ਉਦਯੋਗਿਕ ਪਲਾਟਾਂ ਦੀ ਵੰਡ ‘ਚ ਬੇਨਿਯਮੀਆਂ ਨਾਲ ਸਬੰਧਿਤ ਹੈ। ਈ. ਡੀ. ਨੇ ਹਰਿਆਣਾ ਵਿਜੀਲੈਂਸ ਬਿਊਰੋ ਵਲੋਂ ਦਰਜ ਕਰਵਾਈ ਗਈ ਐਫ. ਆਈ.ਆਰ.ਦੇ ਬਾਅਦ 2015 ‘ਚ ਇਸ ਦੀ ਜਾਂਚ ਸ਼ੁਰੂ ਕੀਤੀ ਸੀ, ਜਿਸ ਦੇ ਬਾਅਦ 2016 ‘ਚ ਇਹ ਐਫ. ਆਈ.ਆਰ.ਸੀ.ਬੀ. ਆਈ. ਨੂੰ ਟਰਾਂਸਫ਼ਰ ਕਰ ਦਿੱਤੀ ਗਈ ਸੀ। ਜਾਂਚ ‘ਚ ਖ਼ੁਲਾਸਾ ਹੋਇਆ ਸੀ ਕਿ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਿਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਹੁੱਡਾ ਤੇ 4 ਸਾਬਕਾ ਆਈ. ਏ.ਐਸ. ਅਧਿਕਾਰੀਆਂ ਨੇ ਨਾਜਾਇਜ਼ ਤੌਰ ‘ਤੇ ਪਹਿਲਾਂ ਤੋਂ ਤੈਅ ਲੋਕਾਂ ਨੂੰ ਪਲਾਟ ਵੰਡਣ ਦਾ ਕੰਮ ਕੀਤਾ ਸੀ।

Check Also

‘ਇੰਡੀਆ’ ਗੱਠਜੋੜ ਵੱਲੋਂ ਦਿੱਲੀ ਵਿੱਚ ਮਹਾ ਰੈਲੀ 31 ਨੂੰ

ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਇਕਜੁੱਟ ਹੋਈ ਵਿਰੋਧੀ ਧਿਰ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ‘ਇੰਡੀਆ’ …