ਭਾਰਤੀ ਬੈਂਕਾਂ ਦਾ ਕਰਜਈ ਹੈ ਵਿਜੇ ਮਾਲਿਆ
ਮੁੰਬਈ/ਬਿਊਰੋ ਨਿਊਜ਼ : ਵਿਜੇ ਮਾਲਿਆ ਨੂੰ ਬੰਬੇ ਹਾਈਕੋਰਟ ਤੋਂ ਅੱਜ ਵੱਡਾ ਝਟਕਾ ਮਿਲਿਆ ਹੈ। ਅਦਾਲਤ ਨੇ ਵਿਜੇ ਮਾਲਿਆ ਦੀ ਉਹ ਅਪੀਲ ਰੱਦ ਕਰ ਦਿੱਤੀ ਹੈ, ਜਿਸ ਵਿੱਚ ਉਸ ਨੇ ਆਪਣੀ ਜਾਇਦਾਦ ਵਿਰੁੱਧ ਕਿਸੇ ਕਾਨੂੰਨੀ ਕਾਰਵਾਈ ਉੱਤੇ ਰੋਕ ਦੀ ਮੰਗ ਕੀਤੀ ਸੀ। ਉਸ ਨੇ ਆਪਣੀ ਪਟੀਸ਼ਨ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਵੇਚਣ ਦੀ ਕਾਰਵਾਈ ਰੋਕਣ ਲਈ ਆਖਿਆ ਸੀ ਪਰ ਬੰਬੇ ਹਾਈਕੋਰਟ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਪਹਿਲਾਂ ਲੰਦਨ ਦੀ ਰਾਇਲ ਕੋਰਟ ਆਫ਼ ਜਸਟਿਸ ਨੇ ਵਿਜੇ ਮਾਲਿਆ ਨੂੰ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ । ਜ਼ਿਕਰਯੋਗ ਹੈ ਕਿ ਮਾਲਿਆ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਈ ਹੈ ਅਤੇ ਉਹ ਅੱਜਕੱਲ੍ਹ ਲੰਡਨ ਵਿਚ ਹੈ।
Check Also
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ
ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …