ਸਿਸੋਦੀਆ ਨੇ ਭਾਜਪਾ ਅਤੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿੱਚ ਉਪ ਰਾਜਪਾਲ ਨਜੀਬ ਜੰਗ ਨੂੰ ਮਿਲਣ ਪਹੁੰਚੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਐਲ.ਜੀ. ਦੇ ਘਰ ਬਾਹਰ ਸਿਆਹੀ ਸੁੱਟ ਗਈ ਹੈ। ਮਨੀਸ਼ ਉਸ ਸਮੇਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ ਕਿ ਉਸ ਵੇਲੇ ਪਿੱਛੇ ਤੋਂ ਕਿਸੇ ਨੇ ਉਨ੍ਹਾਂ ‘ਤੇ ਸਿਆਹੀ ਸੁੱਟ ਦਿੱਤੀ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਹਨ।
ਸਿਆਹੀ ਸੁੱਟਣ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਕਾਂਗਰਸ ਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਸਿਸੋਦੀਆ ਨੇ ਕਿਹਾ, ‘ਇੱਕ ਪਾਸੇ ਆਮ ਆਦਮੀ ਪਾਰਟੀ ਹੈ ਜੋ ਦਿੱਲੀ ਵਿੱਚ ਸਿਹਤ ਤੇ ਸਿੱਖਿਆ ‘ਤੇ ਕੰਮ ਕਰ ਰਹੀ ਹੈ ਤੇ ਦੂਜੇ ਪਾਸੇ ਕਾਂਗਰਸ-ਭਾਜਪਾ ਹੈ ਜੋ ਸਿਆਹੀ ਸੁੱਟਣ ਦੇ ਕੰਮ ਕਰ ਰਹੀ ਹੈ।’ ਦਿੱਲੀ ਵਿੱਚ ਡੇਂਗੂ ਤੇ ਚਿਕਨਗੁਨੀਆ ਨਾਲ ਮਰ ਰਹੇ ਲੋਕਾਂ ਦੀ ਵਜ੍ਹਾ ਨਾਲ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਏਮਜ਼ ਵਿਚ ਨਾਰਾਜ਼ ਵਿਦਿਆਰਥੀਆਂ ਨੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ‘ਤੇ ਵੀ ਸਿਆਹੀ ਸੁੱਟ ਦਿੱਤੀ ਸੀ। ਇਕ ਉਦਘਾਟਨੀ ਸਮਾਰੋਹ ਤੋਂ ਬਾਅਦ ਜਦੋਂ ਜੇ.ਪੀ. ਨੱਡਾ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਕੇ ਜਾਣ ਲੱਗੇ ਤਾਂ ਨਾਰਾਜ਼ ਵਿਦਿਆਰਥੀਆਂ ਨੇ ਉਨ੍ਹਾਂ ‘ਤੇ ਸਿਆਹੀ ਸੁੱਟ ਦਿੱਤੀ ਜਿਹੜੀ ਉਨ੍ਹਾਂ ਦੇ ਕੁੜਤੇ ਅਤੇ ਗੱਡੀ ‘ਤੇ ਪਈ।
Check Also
ਹੁਣ 17 ਅਕਤੂਬਰ ਨੂੰ ਹੋਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂ ਪਹੁੰਚਣਗੇ ਪੰਚਕੂਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ …