Breaking News
Home / ਭਾਰਤ / ਕੇਂਦਰੀ ਸੂਚਨਾ ਕਮਿਸ਼ਨ ਵਲੋਂ ਰਾਜਨਾਥ, ਸੋਨੀਆ ਤੇ ਮਾਇਆਵਤੀ ਨੂੰ ਨੋਟਿਸ

ਕੇਂਦਰੀ ਸੂਚਨਾ ਕਮਿਸ਼ਨ ਵਲੋਂ ਰਾਜਨਾਥ, ਸੋਨੀਆ ਤੇ ਮਾਇਆਵਤੀ ਨੂੰ ਨੋਟਿਸ

Rajnath' copy copyਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਸੂਚਨਾ ਕਮਿਸ਼ਨ ਨੇ 6 ਰਾਸ਼ਟਰੀ ਪਾਰਟੀਆਂ ਦੇ ਨੇਤਾਵਾਂ ਸੋਨੀਆ ਗਾਂਧੀ, ਰਾਜਨਾਥ ਸਿੰਘ, ਕੁਮਾਰੀ ਮਾਇਆਵਤੀ, ਪਰਕਾਸ਼ ਕਾਰਤ, ਸ਼ਰਦ ਪਵਾਰ ਤੇ ਸੁਧਾਕਰ ਰੈਡੀ ਨੂੰ ਸੂਚਨਾ ਦਾ ਅਧਿਕਾਰ ਤਹਿਤ ਪੁੱਛੇ ਗਏ ਸਵਾਲਾਂ ਦਾ ਜਵਾਬ ਨਾ ਦੇਣ ਦੇ ਮਾਮਲੇ ਵਿਚ ਨੋਟਿਸ ਜਾਰੀ ਕਰਦਿਆਂ ਇਨ੍ਹਾਂ ਨੇਤਾਵਾਂ ਨੂੰ 22 ਜੁਲਾਈ ਨੂੰ ਕਮਿਸ਼ਨ ਦੀ ਪੂਰਨ ਬੈਂਚ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਸ਼ਿਕਾਇਤਕਰਤਾ ਆਰ ਕੇ ਜੈਨ ਨੇ ਦੋਸ਼ ਲਗਾਇਆ ਹੈ ਕਿ ਉਸਨੇ ਸੂਚਨਾ ਦੇ ਅਧਿਕਾਰ ਤਹਿਤ 6 ਰਾਸ਼ਟਰੀ ਪਾਰਟੀਆਂ ਭਾਜਪਾ, ਕਾਂਗਰਸ, ਬਸਪਾ, ਐਨਸੀਪੀ, ਸੀਪੀ-ਐਮ ਤੇ ਸੀਪੀ-ਆਈ ਤੋਂ ਜਾਣਕਾਰੀ ਮੰਗੀ ਸੀ ਪਰ ਕਮਿਸ਼ਨ ਦੇ ਰਜਿਸਟਰਾਰ ਨੇ ਦੂਹਰਾ ਮਾਪਦੰਡ ਅਪਣਾਉਂਦਿਆਂ ਕੇਵਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਉਨ੍ਹਾਂ ਦੇ ਨਾਮ ‘ਤੇ ਨੋਟਿਸ ਭੇਜਿਆ ਤੇ ਬਾਕੀ ਪਾਰਟੀਆਂ ਦੇ ਪ੍ਰਧਾਨਾਂ/ ਜਨਰਲ ਸਕੱਤਰਾਂ ਦੇ ਨਾਮ ਨੋਟਿਸ ਭੇਜੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਸੂਚਨਾ ਕਮਿਸ਼ਨ ਨੇ ਇਨ੍ਹਾਂ 6 ਰਾਜਨੀਤਕ ਪਾਰਟੀਆਂ ਨੂੰ ਸੂਚਨਾ ਦੇ ਅਧਿਕਾਰ ਦੇ ਦਾਇਰੇ ਵਿਚ ਹੋਣ ਕਰਕੇ ਕਾਨੂੰਨੀ ਤੌਰ ‘ਤੇ ਜਵਾਬਦੇਹ ਮੰਨਿਆ ਸੀ, ਜਿਸਦੇ ਚੱਲਦਿਆਂ ਜੈਨ ਨੇ ਫਰਵਰੀ 2014 ਵਿਚ ਅਰਜ਼ੀ ਲਿਖ ਕੇ ਇਨ੍ਹਾਂ ਪਾਰਟੀਆਂ ਤੋਂ ਉਨ੍ਹਾਂ ਨੂੰ ਮਿਲਣ ਵਾਲੇ ਚੰਦੇ, ਅੰਦਰੂਨੀ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਮੰਗੀ ਸੀ ਤੇ ਜਵਾਬ ਨਾ ਮਿਲਣ ‘ਤੇ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਸੂਚਨਾ ਕਮਿਸ਼ਨਰ ਬਿਮਲ ਜੁਲਕਾ, ਸ੍ਰੀਧਰ ਆਚਾਰਉੱਲਾ ਤੇ ਸੁਧੀਰ ਭਾਰਗਵ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇਕਰ 20 ਜੁਲਾਈ ਤੱਕ ਆਪ ਸਭ 6 ਪਾਰਟੀਆਂ ਦੇ ਨੇਤਾ ਜਵਾਬ ਦੇਣ ਵਿਚ ਨਾਕਾਮ ਰਹਿੰਦੇ ਹੋ ਤੇ 22 ਜੁਲਾਈ ਨੂੰ ਕਮਿਸ਼ਨ ਦੇ ਪੂਰਨ ਬੈਂਚ ਸਾਹਮਣੇ ਪੇਸ਼ ਨਹੀਂ ਹੁੰਦੇ ਤਾਂ ਸਮਝਿਆ ਜਾਵੇਗਾ ਕਿ ਆਪਣੇ ਬਚਾਅ ਵਿਚ ਆਪ ਕੁਝ ਨਹੀਂ ਕਹਿਣਾ ਚਾਹੁੰਦੇ ਤਾਂ ਅਗਲੀ ਕਾਰਵਾਈ ਕਾਨੂੰਨ ਮੁਤਾਬਿਕ ਹੋਵੇਗੀ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …