14.2 C
Toronto
Friday, September 11, 2026
spot_img
Homeਦੁਨੀਆਅਮਰੀਕਾ 'ਚ ਪੰਜਾਬੀ ਬਲਜੀਤ ਸਿੰਘ ਦੇ ਰੈਸਟੋਰੈਂਟ ਵਿਚ ਭੰਨ ਤੋੜ

ਅਮਰੀਕਾ ‘ਚ ਪੰਜਾਬੀ ਬਲਜੀਤ ਸਿੰਘ ਦੇ ਰੈਸਟੋਰੈਂਟ ਵਿਚ ਭੰਨ ਤੋੜ

ਅਮਰੀਕਾ ‘ਚ ਪੰਜਾਬੀ ਬਲਜੀਤ ਸਿੰਘ ਦੇ ਰੈਸਟੋਰੈਂਟ ਵਿਚ ਭੰਨ ਤੋੜ
Image Courtesy : ਏਬੀਪੀ ਸਾਂਝਾ

ਕੰਧਾਂ ‘ਤੇ ਨਫਰਤ ਫੈਲਾਉਣ ਵਾਲੇ ਨਾਅਰੇ ਵੀ ਲਿਖੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ‘ਚ ਪੈਂਦੇ ਨਿਊ ਮੈਕਸੀਕੋ ਸ਼ਹਿਰ ਦੀ ਸੈਂਟਾ ਫੇ ਸਿਟੀ ਵਿਚ ਭਾਰਤ ਖਿਲਾਫ ਨਫਰਤੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਵਿਅਕਤੀਆਂ ਨੇ ਇੰਡੀਆ ਪੈਲੇਸ ਰੈਸਟੋਰੈਂਟ ਵਿਚ ਜ਼ਬਰਦਸਤੀ ਦਾਖਲ ਹੋ ਕੇ ਭੰਨ ਤੋੜ ਕੀਤੀ ਅਤੇ ਭਗਵਾਨ ਦੀ ਮੂਰਤੀ ਨੂੰ ਵੀ ਤੋੜ ਦਿੱਤਾ। ਬਾਅਦ ਵਿਚ ਕੰਧ ‘ਤੇ ਨਫਰਤ ਫੈਲਾਉਣ ਵਾਲੇ ਨਾਅਰੇ ਵੀ ਲਿਖ ਦਿੱਤੇ ਗਏ। ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਨੇ ਦੱਸਿਆ ਕਿ ਰਸੋਈ ਅਤੇ ਸਰਵਿਸ ਏਰੀਏ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ 1 ਲੱਖ ਡਾਲਰ ਤੋਂ ਜ਼ਿਆਦਾ ਦਾ ਨੂਕਸਾਨ ਹੋਇਆ ਹੈ। ਸਥਾਨਕ ਪੁਲਿਸ ਅਤੇ ਫੈਡਰਲ ਇਨਵੈਸਟੀਗੇਸ਼ਨ ਬਿਊਰੋ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਘਟਨਾ ਦੀ ਸਮੁੱਚੇ ਸਿੱਖ ਭਾਈਚਾਰੇ ਨੇ ਨਿੰਦਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਹੀ ਨਿਊਜਰਸੀ ਵਿਚ ਭਾਰਤੀ ਮੂਲ ਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਘਰ ਵਿਚ ਹੀ ਬਣੇ ਸਵਿੰਮਿੰਗ ਪੂਲ ‘ਚ ਡੁੱਬਣ ਨਾਲ ਮੌਤ ਵੀ ਹੋ ਗਈ ਹੈ।

RELATED ARTICLES
POPULAR POSTS