ਨਿਊਯਾਰਕ : ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੱਤ ਇਸਲਾਮਿਕ ਮੁਲਕਾਂ ਦੇ ਲੋਕਾਂ ਦਾ ਅਮਰੀਕਾ ਵਿਚ ਦਾਖ਼ਲਾ ਬੰਦ ਕੀਤੇ ਜਾਣ ਪਿੱਛੋਂ ਥਾਂ-ਥਾਂ ‘ਤੇ ਰੋਸ ਵਿਖਾਵੇ ਹੋ ਰਹੇ ਹਨ ਅਤੇ ਇਕ ਸਿੱਖ ਨੌਜਵਾਨ ਮੁਸਲਮਾਨਾਂ ਦੇ ਹੱਕ ਦੀ ਲੜਾਈ ਲੜਨ ਲਈ ਮੈਦਾਨ ਵਿਚ ਕੁੱਦ ਪਿਆ ਹੈ।
ਅਮਰੀਕਾ ਦੇ ਪ੍ਰਸਿੱਧ ਜੌਹਨ ਐਫ਼. ਕੈਨੇਡੀ ਕੌਮਾਂਤਰੀ ਹਵਾਈ ਅੱਡੇ ‘ਤੇ ਮੁਜ਼ਾਹਰਾ ਕਰ ਰਹੇ ਸਿੱਖ ਨੌਜਵਾਨ ਦੇ ਹੱਥ ਵਿਚ ਫੜੀ ਤਖ਼ਤੀ ‘ਤੇ ਲਿਖਿਆ ਸੀ, ”ਪਛਾਣ ਦੇ ਭੁਲੇਖੇ ਕਾਰਨ ਇਕ ਵਾਰ ਮੇਰੀ ਕੁੱਟ-ਮਾਰ ਕੀਤੀ ਗਈ। ਨਸਲਵਾਦੀਆਂ ਨੇ ਮੈਨੂੰ ਮੁਸਲਮਾਨ ਸਮਝ ਕੇ ਕੁਟਿਆ ਜਦਕਿ ਮੇਰੇ ਨੇੜੇ ਖੜ੍ਹੇ ਲੋਕ ਚੁੱਪ-ਚਾਪ ਵੇਖਦੇ ਰਹੇ। ਜੇ ਤੁਸੀਂ ਚੁਪ ਰਹਿ ਕੇ ਤਮਾਸ਼ਾ ਵੇਖਦੇ ਹੋ ਤਾਂ ਤੁਹਾਡੇ ਵਿਚ ਮਨੁੱਖਤਾ ਨਾਮ ਦੀ ਕੋਈ ਚੀਜ਼ ਨਹੀਂ।” ਅਰਬ-ਅਮੈਰਿਕਨ ਐਂਟੀ ਡਿਸਕ੍ਰੀਮੀਨੇਸ਼ਨ ਕਮੇਟੀ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਪਹੁੰਚ ਰਹੇ ਲੋਕਾਂ ਨੂੰ ਹਵਾਈ ਅੱਡਿਆਂ ਤੋਂ ਵਾਪਸ ਭੇਜਿਆ ਜਾ ਰਿਹਾ ਹੈ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦੇ ਅਧਿਕਾਰੀਆਂ ਵਲੋਂ ਪਰਵਾਸੀਆਂ ਨਾਲ ਤਾਨਾਸ਼ਾਹਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …