-4.7 C
Toronto
Wednesday, December 3, 2025
spot_img
Homeਦੁਨੀਆਭਾਰਤੀ ਵੀ ਨਿਊਜ਼ੀਲੈਂਡ ਦੇ ਅਮੀਰਜ਼ਾਦਿਆਂ 'ਚ ਸ਼ਾਮਲ

ਭਾਰਤੀ ਵੀ ਨਿਊਜ਼ੀਲੈਂਡ ਦੇ ਅਮੀਰਜ਼ਾਦਿਆਂ ‘ਚ ਸ਼ਾਮਲ

ਆਕਲੈਂਡ/ਬਿਊਰੋ ਨਿਊਜ਼ : ਨਿਊਜ਼ੀਲੈਂਡ ਦੇ ਅਮੀਰਜ਼ਾਦਿਆਂ ਦੀ ਤਾਜ਼ਾ ਸੂਚੀ ਵਿਚ ਹੁਣ ਭਾਰਤੀ ਵੀ ਸ਼ਾਮਲ ਹੋ ਗਏ ਹਨ। ਨੈਸ਼ਨਲ ਬਿਜਨਸ ਰੀਵਿਊ ਸੰਸਥਾ ਲੰਘੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਅਮੀਰਜ਼ਾਦਿਆਂ ਦੀ ਲਿਸਟ ਜਾਰੀ ਕਰਦੀ ਹੈ। ਪਹਿਲੇ 10 ਅਮੀਰਜ਼ਾਦਿਆਂ ਵਿਚ ਪਹਿਲੇ ਨੰਬਰ ‘ਤੇ ਪ੍ਰਸਿੱਧ ਬਿਜਨਸਮੈਨ ਗ੍ਰਾਇਮੀ ਹਾਰਟ ਹਨ, ਜਿਨ੍ਹਾਂ ਦੀ ਕੁੱਲ ਦੌਲਤ 7.5 ਬਿਲੀਅਨ ਡਾਲਰ ਹੈ। ਪਿਛਲੇ ਸਾਲ ਇਸਦੀ ਦੌਲਤ 2 ਬਿਲੀਅਨ ਹੇਠਾਂ ਆ ਗਈ ਸੀ, ਪਰ ਹੁਣ ਉਸ ਨੇ 500 ਮਿਲੀਅਨ ਤੱਕ ਦਾ ਹੋਰ ਮੁਨਾਫਾ ਪ੍ਰਾਪਤ ਕਰ ਲਿਆ ਹੈ। ਬੇਫਲ ਪੀਟਰ 3.7 ਬਿਲੀਅਨ ਡਾਲਰ ਦੌਲਤ ਦੇ ਨਾਲ ਦੂਜੇ ਨੰਬਰ ‘ਤੇ ਹਨ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਹਨ ਕੀਵੀ 50 ਮਿਲੀਅਨ ਨਾਲ ਇਸ ਸੂਚੀ ਵਿਚ ਸ਼ਾਮਲ ਹਨ। ਭਾਰਤੀ ਬਿਜਨਸ ਅਦਾਰੇ ਵੀ ਅਮੀਰਜ਼ਾਦਿਆਂ ਦੀ ਸੂਚੀ ਵਿਚ ਸ਼ਾਮਲ ਹਨ। ਪਾਂਡੇ ਫੈਮਿਲੀ 210 ਮਿਲੀਅਨ ਡਾਲਰ ਨਾਲ 70ਵੇਂ ਨੰਬਰ ‘ਤੇ ਅਤੇ ਝੁਨਝੁਨਵਾਲਾ ਫੈਮਿਲੀ 150 ਮਿਲੀਅਨ ਡਾਲਰ ਦੀ ਦੌਲਤ ਨਾਲ 104ਵੇਂ ਸਥਾਨ ‘ਤੇ ਟਿਕੀ ਹੈ। ਲਗਭਗ 214 ਅਮੀਰਜ਼ਾਦਿਆਂ ਦੀ ਲਿਸਟ ਨੈਸ਼ਨਲ ਬਿਜਨਸ ਰੀਵਿਊ ਦੀ ਵੈਬਸਾਈਟ ‘ਤੇ ਪ੍ਰਾਪਤ ਹੋਈ ਸੀ। ਭਾਰਤੀ ਕੰਪਨੀਆਂ ਹੋਟਲ ਬਿਜਨਸ ਵਿਚ ਹਨ ਤੇ ਅੰਤਰਰਾਸ਼ਟਰੀ ਦੇਸ਼ਾਂ ਵਿਚ ਵੱਡੇ ਤੋਂ ਵੱਡੇ ਹੋਟਲ ਹਨ।

 

RELATED ARTICLES
POPULAR POSTS