16 C
Toronto
Sunday, October 5, 2025
spot_img
Homeਦੁਨੀਆਆਸਿਮ ਮੁਨੀਰ ਨੇ ਪਾਕਿਸਤਾਨੀ ਥਲ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ

ਆਸਿਮ ਮੁਨੀਰ ਨੇ ਪਾਕਿਸਤਾਨੀ ਥਲ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ

ਕਮਰ ਜਾਵੇਦ ਬਾਜਵਾ ਨੇ ਸੌਂਪੀ ਬੈਟਨ ਆਫ਼ ਕਮਾਂਡ
ਇਸਲਾਮਾਬਾਦ : ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਸਾਬਕਾ ਮੁਖੀ ਜਨਰਲ ਆਸਿਮ ਮੁਨੀਰ ਨੇ ਪਾਕਿਤਸਨ ਦੇ ਨਵੇਂ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਕਮਰ ਜਾਵੇਦ ਬਾਜਵਾ ਨੇ ਮੁਨੀਰ ਨੂੰ ਬੈਟਨ ਆਫ਼ ਕਮਾਂਡ ਸੌਂਪੀ। ਬੈਟਨ ਆਫ਼ ਕਮਾਂਡ ਹਾਸਲ ਕਰਨ ਤੋਂ ਬਾਅਦ ਜਨਰਲ ਆਸਿਮ ਮੁਨੀਰ ਆਰਮੀ ਚੀਫ਼ ਬਣ ਗਏ। ਇਸ ਮੌਕੇ ਬਾਜਵਾ ਨੇ ਮੁਨੀਰ ਨੂੰ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੇ ਆਰਮੀ ਚੀਫ਼ ਬਣਨ ਨਾਲ ਪਾਕਿਸਤਾਨ ਨੂੰ ਫਾਇਦਾ ਹੋਵੇਗਾ। ਬਾਜਵਾ ਨੇ ਮੁਨੀਰ ਦੇ ਨਾਲ 24 ਸਾਲਾਂ ਦੌਰਾਨ ਕੀਤੇ ਆਪਣੇ ਕੰਮਾਂ ਨੂੰ ਵੀ ਯਾਦ ਕੀਤਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਲੰਘੇ ਵੀਰਵਾਰ ਨੂੰ ਆਈ ਐਸ ਆਈ ਦੇ ਸਾਬਕਾ ਮੁਖੀ ਜਨਰਲ ਆਸਿਮ ਮੁਨੀਰ ਨੂੰ ਥਲ ਸੈਨਾ ਦਾ ਮੁਖੀ ਨਿਯੁਕਤ ਕੀਤਾ ਸੀ। ਇਸ ਦੇ ਨਾਲ ਹਾਈ ਪ੍ਰੋਫਾਈਲ ਅਤੇ ਸੰਵੇਦਨਸ਼ੀਲ ਅਹੁਦੇ ਸਬੰਧੀ ਚੱਲ ਰਹੀਆਂ ਅਟਕਲਾਂ ਦਾ ਅੰਤ ਵੀ ਹੋ ਗਿਆ ਸੀ। ਉਧਰ ਅੱਜ ਕਮਰ ਜਾਵੇਦ ਬਾਜਵਾ ਪਾਕਿਸਤਾਨੀ ਆਰਮੀ ਚੀਫ਼ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ। ਕਮਰ ਜਾਵੇਦ ਬਾਜਵਾ ਨੂੰ 2016 ‘ਚ ਤਿੰਨ ਸਾਲਾਂ ਲਈ ਪਾਕਿ ਫੌਜ ਮੁਖੀ ਨਿਯੁਕਤ ਕੀਤਾ ਗਿਆ ਸੀ ਪ੍ਰੰਤੂ ਸਾਲ 2019 ਵਿੱਚ ਉਨ੍ਹਾਂ ਦੇ ਕਾਰਜਕਾਲ ਵਿਚ ਤਿੰਨ ਸਾਲ ਦਾ ਵਾਧਾ ਕਰ ਦਿੱਤਾ ਗਿਆ ਸੀ।

 

RELATED ARTICLES
POPULAR POSTS