11.6 C
Toronto
Saturday, September 19, 2026
spot_img
Homeਦੁਨੀਆਕਪਿਲ ਸ਼ਰਮਾ ਨੇ ਸਰੀ ਵਿਚ 'Kap’s Cafe' ਖੋਲ੍ਹਿਆ

ਕਪਿਲ ਸ਼ਰਮਾ ਨੇ ਸਰੀ ਵਿਚ ‘Kap’s Cafe’ ਖੋਲ੍ਹਿਆ

ਕਪਿਲ ਸ਼ਰਮਾ ਨੇ ਸਰੀ ਵਿਚ ‘Kap’s Cafe’ ਖੋਲ੍ਹਿਆਸਰੀ : ਕਾਮੇਡੀਅਨ ਕਪਿਲ ਸ਼ਰਮਾ ਤੇ ਉਸ ਦੀ ਪਤਨੀ ਗਿਨੀ ਚਤਰਥ ਨੇ ਕੈਨੇਡਾ ਦੇ ਸਰੀ ਸ਼ਹਿਰ ਵਿਚ ਕੈਫੇ ਖੋਲ੍ਹਿਆ ਹੈ ਜਿਸ ਦਾ ਨਾਮ ‘Kap’s Cafe’ (ਕੈਪ’ਸ ਕੈਫੇ) ਰੱਖਿਆ ਗਿਆ ਹੈ। ਇਹ ਕੈਫੇ ਸਰੀ ਦੇ ਐਨ ਵਿਚਾਲੇ ਖੋਲ੍ਹਿਆ ਗਿਆ ਹੈ। ਸਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਉਹ ਸ਼ਹਿਰ ਹੈ ਜਿੱਥੇ ਦੱਖਣ ਏਸ਼ਿਆਈ ਭਾਈਚਾਰੇ ਦੇ ਸਭ ਤੋਂ ਵੱਧ ਲੋਕ ਰਹਿੰਦੇ ਹਨ। ਪਿਛਲੇ ਦਿਨੀਂ ਸ਼ੁਰੂ ਕੀਤੇ ਕੈਫੇ ਦੇ ਬਾਹਰ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਕੈਫੇ ਨੂੰ ਲੈ ਕੇ ਇੰਸਟਾਗ੍ਰਾਮ ਵਿਚ ਕੁਝ ਸਟੋਰੀਜ਼ ਪਾਈਆਂ ਗਈਆਂ ਹਨ। ਜਿਸ ਥਾਂ ‘ਤੇ ਕੈਫੇ ਖੁੱਲ੍ਹਿਆ ਹੈ ਉਹ ਪਹਿਲਾਂ ਹੀ ਸਥਾਨਕ ਲੋਕਾਂ ਅਤੇ ਪ੍ਰਸ਼ੰਸਕਾਂ ਲਈ ਆਰਾਮਦਾਇਕ ਹੈਂਗਆਊਟ ਵਜੋਂ ਮਕਬੂਲ ਹੈ। ਕਪਿਲ ਦੇ ਕੈਫੇ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES
POPULAR POSTS