21.5 C
Toronto
Friday, June 12, 2026
spot_img
Homeਦੁਨੀਆਲੂਈਸ ਆਰਬਰ ਨੇ ਕੈਨੇਡਾ ਦੀ 31ਵੀਂ ਗਵਰਨਰ ਜਨਰਲ ਵਜੋਂ ਅਹੁਦਾ ਸੰਭਾਲਿਆ

ਲੂਈਸ ਆਰਬਰ ਨੇ ਕੈਨੇਡਾ ਦੀ 31ਵੀਂ ਗਵਰਨਰ ਜਨਰਲ ਵਜੋਂ ਅਹੁਦਾ ਸੰਭਾਲਿਆ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਸਾਬਕਾ ਸੁਪਰੀਮ ਕੋਰਟ ਜੱਜ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਮੁੱਖ ਵਕੀਲ ਲੂਈਸ ਆਰਬਰ ਨੇ ਸਹੁੰ ਚੁੱਕ ਕੇ ਦੇਸ਼ ਦੀ 31ਵੀਂ ਗਵਰਨਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਮੈਰੀ ਸਾਈਮਨ ਦੀ ਥਾਂ ਇਹ ਅਹੁਦਾ ਸੰਭਾਲਿਆ ਹੈ। ਓਟਵਾ ਵਿੱਚ ਸੰਸਦ ਭਵਨ ਨੇੜੇ ਹੋਏ ਸਮਾਗਮ ਦੌਰਾਨ ਉਨ੍ਹਾਂ ਨੂੰ ਰਵਾਇਤੀ ਸੈਨਿਕ ਸਨਮਾਨ ਦਿੱਤਾ ਗਿਆ ਅਤੇ 21 ਤੋਪਾਂ ਦੀ ਸਲਾਮੀ ਨਾਲ ਸਵਾਗਤ ਕੀਤਾ ਗਿਆ।
ਆਪਣੇ ਪਹਿਲੇ ਸੰਬੋਧਨ ਵਿੱਚ 79 ਸਾਲਾ ਆਰਬਰ ਨੇ ਲੋਕਤੰਤਰੀ ਸੰਸਥਾਵਾਂ, ਅਦਾਲਤਾਂ, ਮੀਡੀਆ ਅਤੇ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ। ਉਨ੍ਹਾਂ ਨੇ ਭਰੋਸੇਯੋਗ ਜਾਣਕਾਰੀ ਦੀ ਮਹੱਤਤਾ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਵਧਦੇ ਪ੍ਰਭਾਵ ਪ੍ਰਤੀ ਸਾਵਧਾਨ ਰਹਿਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਆਰਬਰ ਦੀ ਨਿਯੁਕਤੀ ਕੈਨੇਡਾ ਦੀਆਂ ਲੋਕਤੰਤਰੀ ਸੰਸਥਾਵਾਂ, ਨਿਆਂ ਅਤੇ ਜਨ ਸੇਵਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਆਰਬਰ ਦਾ ਲੰਮਾ ਜਨਤਕ ਜੀਵਨ ਅਤੇ ਤਜਰਬਾ ਦੇਸ਼ ਲਈ ਮਹੱਤਵਪੂਰਨ ਸਾਬਤ ਹੋਵੇਗਾ।

 

RELATED ARTICLES
POPULAR POSTS