Breaking News
Home / ਦੁਨੀਆ / ਏਅਰ ਕੈਨੇਡਾ ਦਾ ਵੱਡਾ ਐਲਾਨ

ਏਅਰ ਕੈਨੇਡਾ ਦਾ ਵੱਡਾ ਐਲਾਨ

ਹੁਣ ਸਾਰਾ ਸਾਲ ਵੈਨਕੂਵਰ ਤੋਂ ਦਿੱਲੀ ਲਈ ਉਡਣਗੀਆਂ ਸਿੱਧੀਆਂ ਉਡਾਣਾਂ
ਵੈਨਕੂਵਰ : ਭਾਰਤ ਤੋਂ ਵੈਨਕੂਵਰ ਪਹੁੰਚਣ ਲਈ ਰਸਤੇ ‘ਚ ਸਟੇਅ ਆਮ ਗੱਲ ਹੈ ਤੇ ਜਿਨ੍ਹਾਂ ਦੀ ਸਟੇਅ ਕਰਨ ਬਾਰੇ ਇੱਛਾ ਨਾ ਹੋਵੇ ਉਹ ਏਅਰ ਕੈਨੇਡਾ ਦੀ ਦਿੱਲੀ ਤੋਂ ਵੈਨਕੂਵਰ ਦੀ ਫਲਾਈਟ ਚੁਣਦੇ ਹਨ ਪਰ ਇਹ ਸੇਵਾ ਵੀ ઠਕੁੱਝ ਸੀਮਤ ਸਮੇਂ ਤੱਕ ਹੀ ਹੁੰਦੀ ਸੀ। ਇਸ ਫਲਾਈਟ ਦਾ ਲੁਤਫ਼ ਮਹਿਜ਼ ਅਕਤੂਬਰ ਤੋਂ ਅਪ੍ਰੈਲ ਅੱਧ ਤੱਕ ਹੀ ਚੁੱਕਿਆ ਜਾ ਸਕਦਾ ਸੀ ਪਰ ਏਅਰ ਕੈਨੇਡਾ ਦਾ ਨਵਾਂ ਐਲਾਨ ਦਿੱਲੀ ਤੋਂ ਵੈਨਕੂਵਰ ਤੇ ਵੈਨਕੂਵਰ ਤੋਂ ਦਿੱਲੀ ਆਉਣ ਵਾਲਿਆਂ ਲਈ ਇੱਕ ਤੋਹਫ਼ਾ ਮੰਨਿਆ ਜਾ ਰਿਹਾ ਹੈ। ਜੂਨ 2018 ਤੋਂ ਏਅਰ ਕੈਨੇਡਾ ਦੀਆਂ ਦਿੱਲੀ ਤੋਂ ਵੈਨਕੂਵਰ ਜਾਣ ਵਾਲੀਆਂ ਸਿੱਧੀਆਂ ਫਲਾਈਟਸ ਪੂਰਾ ਸਾਲ ਚੱਲਣਗੀਆਂ ਯਾਨੀ ਕਿ ਹੁਣ ਦਿੱਲੀ ਤੋਂ ਸਿੱਧੇ ਬਿਨਾ ਰੁਕੇ ਵੈਨਕੂਵਰ ਆਉਣ ਦਾ ਲੁਤਫ਼ ਪੂਰਾ ਸਾਲ ਚੁੱਕਿਆ ਜਾ ਸਕੇਗਾ। ਜਿਸ ਦੀ ਬੁਕਿੰਗ ਹੁਣੇ ਤੋਂ ਸ਼ੁਰੂ ਵੀ ਹੋ ਗਈ ਹੈ। ਵੈਨਕੂਵਰ ਤੋਂ ਦਿੱਲੀ ਜਾਣ ਵਾਲੀ ਪਹਿਲਾਂ ਇਹ ਇੱਕੋ-ਇੱਕ ਫਲਾਈਟ ਸੀ ਤੇ ਹੁਣ ਪੂਰਾ ਸਾਲ ਦਿੱਲੀ ਤੋਂ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਵੈਨਕੂਵਰ ਵਿਚ ਫਲਾਈਟ ਲੈਂਡ ਹੋਇਆ ਕਰੇਗੀ ਤੇ ਵੈਨਕੂਵਰ ਏਅਰਪੋਰਟ ਤੋਂ ਸੋਮਵਾਰ, ਬੁੱਧਵਾਰ, ਵੀਰਵਾਰ ਤੇ ਸ਼ਨੀਵਾਰ ਸਵੇਰੇ 6:10 ‘ਤੇ ਦਿੱਲੀ ਲਈ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰੇਗਾ । ਇਸ ਤਰ੍ਹਾਂ ਹੁਣ ਸਟੇਅ ਦੀ ਚਿੰਤਾ ਭੁੱਲ ਕੇ ਪੂਰਾ ਸਾਲ ਏਅਰ ਇੰਡੀਆ ਰਾਹੀਂ ਸਿੱਧੀ ਵੈਨਕੂਵਰ ਤੋਂ ਦਿੱਲੀ ਲਈ ਫਲਾਈਟ ਲਈ ਜਾ ਸਕਦੀ ਹੈ ਤੇ 14 ਘੰਟੇ ਵਿਚ ਵੈਨਕੂਵਰ ਤੋਂ ਦਿੱਲੀ ਪਹੁੰਚਿਆ ਜਾ ਸਕਦਾ ਹੈ।

ਅੰਮ੍ਰਿਤਸਰ-ਬਰਮਿੰਘਮ ਦਰਮਿਆਨ ਹੁਣ ਸਿੱਧੀ ਉਡਾਣ 20 ਫਰਵਰੀ ਤੋਂ ਹੋਵੇਗੀ ਸ਼ੁਰੂ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਲੋਕਾਂ ਨੂੰ ਬਰਤਾਨਵੀ ਸ਼ਹਿਰ ਬਰਮਿੰਘਮ ਜਾਣ ਲਈ ਸਹੂਲਤ ਦੇਣ ਹਿੱਤ ਏਅਰ ਇੰਡੀਆ ਨੇ 20 ਫਰਵਰੀ ਤੋਂ ਅੰਮ੍ਰਿਤਸਰ-ਬਰਮਿੰਘਮ ਦਰਮਿਆਨ ਸਿੱਧੀ ਉਡਾਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪਤਾ ਲੱਗਾ ਹੈ ਕਿ ਏ. ਆਈ.-117 ਉਡਾਣ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਦਰਮਿਆਨ ਹੋਵੇਗੀ। ਏਅਰ ਇੰਡੀਆ ਵਲੋਂ ਇਸ ਨੂੰ ਹਫਤੇ ਵਿਚ ਦੋ ਵਾਰ ਮੰਗਲਵਾਰ ਤੇ ਵੀਰਵਾਰ ਚਲਾਇਆ ਜਾਵੇਗਾ। ਹੁਣ ਤਕ ਏਅਰ ਇੰਡੀਆ ਵਲੋਂ ਹਫਤੇ ਵਿਚ 7 ਉਡਾਣਾਂ ਅੰਮ੍ਰਿਤਸਰ-ਦਿੱਲੀ-ਬਰਮਿੰਘਮ ਦਰਮਿਆਨ ਚਲਾਈਆਂ ਜਾਂਦੀਆਂ ਹਨ। ਬਰਮਿੰਘਮ ਜਾਣ ਵਾਲੇ ਮੁਸਾਫਰਾਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਪੈਂਦਾ ਹੈ ਅਤੇ ਦਿੱਲੀ ਵਿਚ 4-5 ਘੰਟੇ ਰੁਕਣ ਪਿੱਛੋਂ ਫਲਾਈਟ ਬਰਮਿੰਘਮ ਲਈ ਰਵਾਨਾ ਹੁੰਦੀ ਹੈ। ਇਸ ਤਰ੍ਹਾਂ ਮੁਸਾਫਰਾਂ ਦੇ 5-6 ਘੰਟੇ ਫਜ਼ੂਲ ਹੀ ਚਲੇ ਜਾਂਦੇ ਹਨ। ਹੁਣ ਏਅਰ ਇੰਡੀਆ ਨੇ ਇਨ੍ਹਾਂ 7 ਫਲਾਈਟਾਂ ਵਿਚੋਂ 2 ਫਲਾਈਟਾਂ ਨੂੰ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਦਰਮਿਆਨ ਸਿੱਧਾ ਚਲਾਉਣ ਦਾ ਫੈਸਲਾ ਕੀਤਾ ਹੈ। ਅਧਿਕਾਰਤ ਸੂਤਰਾਂ ਮੁਤਾਬਕ ਏਅਰ ਇੰਡੀਆ ਨੇ ਅਜੇ ਇਸ ਸਬੰਧੀ ਬਕਾਇਦਾ ਐਲਾਨ ਕਰਨਾ ਹੈ ਪਰ ਮੰਨਿਆ ਜਾਂਦਾ ਹੈ ਕਿ ਇਹ ਉਡਾਣ ਨਾਨ ਸਟਾਪ ਹੋਵੇਗੀ। ਇਸ ਨਵੀਂ ਉਡਾਣ ਜੋ ਏ. ਆਈ.-117 ਦੇ ਨਾਂ ਹੇਠ ਚੱਲੇਗੀ, ਕਾਰਨ ਪੰਜਾਬ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ।ਪੰਜਾਬ ਤੋਂ ਬਰਮਿੰਘਮ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਬਹੁਤ ਹੁੰਦੀ ਹੈ। ਲੰਬੇ ਸਮੇਂ ਤੋਂ ਮੁਸਾਫਰਾਂ ਵਲੋਂ ਅੰਮ੍ਰਿਤਸਰ ਤੋਂ ਬਰਮਿੰਘਮ ਤੱਕ ਸਿੱਧੀ ਉਡਾਣ ਦੀ ਮੰਗ ਕੀਤੀ ਜਾ ਰਹੀ ਸੀ। 20 ਫਰਵਰੀ ਤੋਂ ਇਹ ਮੰਗ ਪੂਰੀ ਹੋ ਜਾਵੇਗੀ। ਏਅਰ ਇੰਡੀਆ ਨੇ ਅਜੇ ਇਨ੍ਹਾਂ ਉਡਾਣਾਂ ਸੰਬੰਧੀ ਸਮੇਂ ਤੇ ਮਿਤੀਆਂ ਦਾ ਐਲਾਨ ਕਰਨਾ ਹੈ।

Check Also

ਅਰਬਪਤੀ ਹਿੰਦੂਜਾ ਫੈਮਿਲੀ ਦੇ ਚਾਰ ਮੈਂਬਰਾਂ ਨੂੰ ਕੋਰਟ ਨੇ ਸੁਣਾਈ ਸਜ਼ਾ

ਹਿੰਦੂਜਾ ਪਰਿਵਾਰ ’ਤੇ ਨੌਕਰਾਂ ਦੀ ਤਸਕਰੀ ਅਤੇ ਸ਼ੋਸ਼ਣ ਕਰਨ ਦਾ ਲੱਗਿਆ ਆਰੋਪ ਬਿ੍ਰਟੇਨ/ਬਿਊਰੋ ਨਿਊਜ਼ : …