Breaking News
Home / ਦੁਨੀਆ / ਬਾਇਡਨ ਜੋੜੇ ਨੇ ਪ੍ਰਧਾਨ ਮੰਤਰੀ ਮੋਦੀ ਲਈ ਵ੍ਹਾਈਟ ਹਾਊਸ ਵਿਚ ‘ਡਿਨਰ’ ਦੀ ਕੀਤੀ ਮੇਜ਼ਬਾਨੀ

ਬਾਇਡਨ ਜੋੜੇ ਨੇ ਪ੍ਰਧਾਨ ਮੰਤਰੀ ਮੋਦੀ ਲਈ ਵ੍ਹਾਈਟ ਹਾਊਸ ਵਿਚ ‘ਡਿਨਰ’ ਦੀ ਕੀਤੀ ਮੇਜ਼ਬਾਨੀ

ਨਰਿੰਦਰ ਮੋਦੀ ਨੇ ਬਾਈਡਨ ਨੂੰ ਦਿੱਤਾ ਪੰਜਾਬ ਦਾ ਘੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਥਮ ਮਹਿਲਾ ਜਿੱਲ ਬਾਇਡਨ ਨੇ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਵਿਸ਼ਿਆਂ ’ਤੇ ਚਰਚਾ ਕੀਤੀ ਅਤੇ ਇਕ-ਦੂਜੇ ਨੂੰ ਤੋਹਫੇ ਦਿੱਤੇ। ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਨੇ ਵ੍ਹਾਈਟ ਹਾਊਸ ਦੇ ਦੱਖਣੀ ਪੋਰਟੀਕੋ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਡਿਨਰ ਮੌਕੇ ਭਾਰਤ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਭਾਲ ਅਤੇ ਅਮਰੀਕਾ ਦੇ ਐਨ.ਐਸ.ਏ. ਜੇ ਸੁਲਿਵਨ ਵੀ ਮੌਜੂਦ ਰਹੇ। ਇਸ ਮੌਕੇ ਨਰਿੰਦਰ ਮੋਦੀ ਨੇ ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡਨ ਨੂੰ 7.5 ਕੈਰੇਟ ਦਾ ਗ੍ਰੀਨ ਡਾਇਮੰਡ ਗਿਫਟ ਕੀਤਾ। ਇਸੇ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਵੀ ‘10 ਪਿ੍ਰੰਸੀਪਲਸ ਆਫ ਉਪਨਿਸ਼ਦ’ ਕਿਤਾਬ ਦੇ ਫਸਟ ਐਡੀਸ਼ਨ ਦੇ ਨਾਲ ਹੀ ਮੈਸੂਰ ਦੇ ਚੰਦਨ ਤੋਂ ਬਣਿਆ ਇਕ ਖਾਸ ਬੌਕਸ ਪੀਐਮ ਮੋਦੀ ਨੂੰ ਗਿਫਟ ਕੀਤਾ, ਜਿਸ ਨੂੰ ਜੈਪੁਰ ਦੇ ਕਾਰੀਗਰਾਂ ਨੇ ਬਣਾਇਆ ਹੈ। ਮੈਸੂਰ ਦੇ ਚੰਦਨ ਤੋਂ ਬਣੇ ਖਾਸ ਬੌਕਸ ਵਿਚ 10 ਡੱਬੀਆਂ ਹਨ। ਇਨ੍ਹਾਂ ਵਿਚ ਪੰਜਾਬ ਦਾ ਘੀ, ਰਾਜਸਥਾਨ ਦਾ ਹੱਥ ਨਾਲ ਬਣਾਇਆ ਹੋਇਆ 24 ਕੈਰੇਟ ਹੌਲਮਾਰਕ ਵਾਲਾ ਸੋਨੇ ਦਾ ਸਿੱਕਾ, ਮਹਾਰਾਸ਼ਟਰ ਦਾ ਗੁੜ, ਉਤਰਾਖੰਡ ਦਾ ਚਾਵਲ, ਤਾਮਿਲਨਾਡੂ ਦਾ ਤਿਲ, ਕਰਨਾਟਕ ਦੇ ਮੈਸੂਰ ਦੇ ਚੰਦਨ ਦਾ ਟੁਕੜਾ, ਪੱਛਮੀ ਬੰਗਾਲ ਦੇ ਕਾਰੀਗਰਾਂ ਦਾ ਬਣਾਇਆ ਹੋਇਆ ਚਾਂਦੀ ਦਾ ਨਾਰੀਅਲ, ਗੁਜਰਾਤ ਦਾ ਨਮਕ, ਰਾਜਸਥਾਨੀ ਕਾਰੀਗਰਾਂ ਦਾ ਬਣਾਇਆ 99.5 ਪ੍ਰਤੀਸ਼ਤ ਸ਼ੁੱਧ ਚਾਂਦੀ ਦਾ ਸਿੱਕਾ ਵੀ ਹੈ।

 

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …