Breaking News
Home / ਹਫ਼ਤਾਵਾਰੀ ਫੇਰੀ / ਚੋਣਾਂ ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਹੈ ਬਜਟ : ਐਰਿਨ ਓਟੂਲ

ਚੋਣਾਂ ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਹੈ ਬਜਟ : ਐਰਿਨ ਓਟੂਲ

ਟੋਰਾਂਟੋ : ਫਰੀਲੈਂਡ ਵੱਲੋਂ ਪੇਸ਼ ਕੀਤੇ ਗਏ ਬਜਟ ਉੱਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਹਾਊਸ ਆਫ ਕਾਮਨਜ਼ ਵਿੱਚ ਬਹਿਸ ਕੀਤੀ ਜਾਵੇਗੀ। ਜੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਕਿਸੇ ਹੋਰ ਵੱਡੀ ਪਾਰਟੀ ਦਾ ਸਮਰਥਨ ਹਾਸਲ ਨਹੀਂ ਹੁੰਦਾ ਤਾਂ ਸਰਕਾਰ ਹਫਤਿਆਂ ਵਿੱਚ ਹੀ ਡਿੱਗ ਜਾਵੇਗੀ ਤੇ ਚੋਣਾਂ ਕਰਵਾਉਣੀਆਂ ਪੈਣਗੀਆਂ। ਕੰਸਰਵੇਟਿਵ ਆਗੂ ਐਰਿਨ ਓਟੂਲ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੇ ਕਾਕਸ ਨਾਲ ਬਜਟ ਬਾਰੇ ਗੱਲ ਕਰਨਗੇ ਤੇ ਫਿਰ ਹੀ ਇਹ ਫੈਸਲਾ ਕੀਤਾ ਜਾਵੇਗਾ ਕਿ ਬਜਟ ਦੇ ਪੱਖ ਵਿੱਚ ਵੋਟ ਪਾਉਣੀ ਹੈ ਜਾਂ ਵਿਰੋਧ ਵਿੱਚ ਵੋਟ ਪਾਉਣੀ ਹੈ। ਓਟੂਲ ਨੇ ਆਖਿਆ ਕਿ ਮਹਾਂਮਾਰੀ ਦੌਰਾਨ ਐਨਡੀਪੀ ਵੱਲੋਂ ਸਰਕਾਰ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨ ਦੇ ਕੀਤੇ ਗਏ ਕਰਾਰ ਕਾਰਨ ਬਜਟ ਸਬੰਧੀ ਫੈਸਲਾ ਉਨ੍ਹਾਂ ਵੱਲੋਂ ਹੀ ਕੀਤਾ ਜਾਵੇਗਾ। ਓਟੂਲ ਨੇ ਇਹ ਵੀ ਆਖਿਆ ਕਿ ਲਿਬਰਲਾਂ ਵੱਲੋਂ ਇਹ ਬਜਟ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਇਸ ਦੌਰਾਨ ਬਜਟ ਉੱਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਬਜਟ ਵਿੱਚੋਂ ਵੈਲਥ ਟੈਕਸ, ਹੈਲਥ ਕੇਅਰ ਫੰਡਿੰਗ-ਜਿਸ ਦੀ ਸੱਭ ਤੋਂ ਵੱਧ ਲੋੜ ਸੀ, ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਮਦਦ ਦਾ ਜ਼ਿਕਰ ਤੱਕ ਨਾ ਹੋਣ ਉੱਤੇ ਚਿੰਤਾ ਪ੍ਰਗਟਾਈ। ਜਗਮੀਤ ਸਿੰਘ ਨੇ ਆਖਿਆ ਕਿ ਅਜਿਹੇ ਹਾਲਾਤ ਵਿੱਚ ਜਦੋਂ ਕੋਵਿਡ-19 ਮਾਮਲਿਆਂ ਵਿੱਚ ਰਿਕਾਰਡ ਵਾਧਾ ਹੋ ਰਿਹਾ ਹੈ, ਫੀਲਡ ਹੌਸਪਿਟਲ ਕਾਇਮ ਕੀਤੇ ਜਾ ਰਹੇ ਹਨ, ਲੋਕ ਬਿਮਾਰ ਪੈ ਰਹੇ ਹਨ ਤਾਂ ਮਹਾਂਮਾਰੀ ਦੇ ਇਸ ਦੌਰ ਵਿੱਚ ਚੋਣਾਂ ਕਰਵਾਉਣ ਲਈ ਮੁੱਢ ਬੰਨ੍ਹਣਾ ਕਿਸੇ ਵੀ ਆਗੂ ਲਈ ਬੜਾ ਹੀ ਗੈਰਜ਼ਿੰਮੇਵਰਾਨਾ ਫੈਸਲਾ ਹੋਵੇਗਾ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …