17.9 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਇਸ ਸਾਲ 10 ਲੱਖ ਤੋਂ ਵੱਧ ਭਾਰਤੀਆਂ ਨੂੰ ਦਿੱਤੇ ਜਾਣਗੇ ਵੀਜ਼ੇ :...

ਇਸ ਸਾਲ 10 ਲੱਖ ਤੋਂ ਵੱਧ ਭਾਰਤੀਆਂ ਨੂੰ ਦਿੱਤੇ ਜਾਣਗੇ ਵੀਜ਼ੇ : ਅਮਰੀਕਾ

ਸਤੰਬਰ ਸੈਸ਼ਨ ਵਾਲੇ ਵਿਦਿਆਰਥੀਆਂ ਨੂੰ ਹੋਵੇਗੀ ਪਹਿਲ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਇਸ ਸਾਲ ਭਾਰਤੀਆਂ ਨੂੰ 10 ਲੱਖ ਤੋਂ ਵੱਧ ਵੀਜ਼ੇ ਜਾਰੀ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ।
ਜੋਅ ਬਾਈਡਨ ਪ੍ਰਸ਼ਾਸਨ ‘ਚ ਦੱਖਣੀ ਏਸ਼ੀਆ ਲਈ ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਬਾਈਡਨ ਪ੍ਰਸ਼ਾਸਨ ਇਸ ਗਰਮੀ ‘ਚ ਉਨ੍ਹਾਂ ਸਾਰੇ ਭਾਰਤੀਆਂ ਲਈ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਨੂੰ ਪੂਰਾ ਕਰੇਗਾ, ਜਿਨ੍ਹਾਂ ਦੇ ਸੈਸ਼ਨ ਸਤੰਬਰ ‘ਚ ਸ਼ੁਰੂ ਹੋਣ ਵਾਲੇ ਹਨ। ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਸਹਾਇਕ ਵਿਦੇਸ਼ੀ ਮੰਤਰੀ ਡੋਨਾਲਡ ਲੂ ਨੇ ਕਿਹਾ ਕਿ ਵਰਕ ਵੀਜ਼ੇ ਨੂੰ ਵੀ ਪਹਿਲ ਦਿੱਤੀ ਜਾ ਰਹੀ ਹੈ।
ਵਰਣਨਯੋਗ ਹੈ ਕਿ ਭਾਰਤ ਦੇ ਆਈ.ਟੀ. ਮਾਹਿਰਾਂ ਵਿਚ ਐਚ-1ਬੀ ਅਤੇ ਐਲ ਵੀਜ਼ੇ ਦੀ ਕਾਫੀ ਮੰਗ ਹੈ। ਐਚ-1ਬੀ ਵੀਜ਼ਾ ਗੈਰ ਅਪ੍ਰਵਾਸੀ ਵੀਜ਼ਾ ਹੈ, ਜਿਸ ਨਾਲ ਅਮਰੀਕੀ ਕੰਪਨੀਆਂ ਨੂੰ ਖਾਸ ਵਿਸ਼ੇਸ਼ਤਾਵਾਂ ਵਾਲੀਆਂ ਨੌਕਰੀਆਂ ਵਿਚ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਦੀ ਆਗਿਆ ਮਿਲਦੀ ਹੈ। ਤਕਨੀਕੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਭਰਤੀ ਕਰਨ ਲਈ ਇਸ ‘ਤੇ ਨਿਰਭਰ ਰਹਿੰਦੀਆਂ ਹਨ। ਲੂ ਨੇ ਕਿਹਾ ਕਿ ਅਸੀਂ ਇਸ ਸਾਲ 10 ਲੱਖ ਤੋਂ ਵੱਧ ਵੀਜ਼ਾ ਜਾਰੀ ਕਰਨ ਦੀ ਦਿਸ਼ਾ ਵੱਲ ਅੱਗੇ ਵਧ ਰਹੇ ਹਾਂ। ਵਿਦਿਆਰਥੀ ਵੀਜ਼ਾ ਅਤੇ ਅਪ੍ਰਵਾਸੀ ਵੀਜ਼ਿਆਂ ਦੀ ਰਿਕਾਰਡ ਸੰਖਿਆ ਨਾਲ ਇਹ ਸਾਡੇ ਲਈ ਹੁਣ ਤੱਕ ਸਭ ਤੋਂ ਜ਼ਿਆਦਾ ਹੈ।

 

RELATED ARTICLES
POPULAR POSTS