Breaking News
Home / ਦੁਨੀਆ / ਪਾਕਿ ਨੇ ਜ਼ੀਰੋ ਲਾਈਨ ‘ਤੇ ਖੜ੍ਹਾ ਕੀਤਾ ਸੌ ਫੁੱਟ ਉਚਾ ਟਾਵਰ

ਪਾਕਿ ਨੇ ਜ਼ੀਰੋ ਲਾਈਨ ‘ਤੇ ਖੜ੍ਹਾ ਕੀਤਾ ਸੌ ਫੁੱਟ ਉਚਾ ਟਾਵਰ

ਭਾਰਤ ਦੀ ਨਕਲ ਕਰਕੇ ਪਾਕਿ ਨੇ ਇਹ ਟਾਵਰ ਲਗਾਇਆ
ਬਠਿੰਡਾ/ਬਿਊਰੋ ਨਿਊਜ਼ : ਕੌਮਾਂਤਰੀ ਸੀਮਾ ‘ਤੇ ਜ਼ੀਰੋ ਲਾਈਨ ਕੋਲ ਪਾਕਿਸਤਾਨ ਨੇ ਰਾਤੋ-ਰਾਤ ਕਰੀਬ ਦੋ ਸੌ ਫੁੱਟ ਉੱਚਾ ਟਾਵਰ ਖੜ੍ਹਾ ਕਰ ਦਿੱਤਾ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਕੌਮਾਂਤਰੀ ਸੀਮਾ ‘ਤੇ ਬਣੀ ਸਾਦਕੀ ਪੋਸਟ ਕੋਲ ਪਾਕਿਸਤਾਨ ਦਾ ਇਹ ਉੱਚਾ ਟਾਵਰ ਦੂਰੋਂ ਹੀ ਦਿਖਾਈ ઠਦਿੰਦਾ ਹੈ। ਜਦੋਂ ਭਾਰਤ ਸਰਕਾਰ ਨੇ ਅਟਾਰੀ ਬਾਰਡਰ ‘ਤੇ 360 ਫੁੱਟ ਉੱਚਾ ਝੰਡਾ ਲਹਿਰਾਇਆ ਸੀ ਤਾਂ ਪਾਕਿਸਤਾਨ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਾਕਿਸਤਾਨ ਨੇ ਭਾਰਤ ਦੀ ਨਕਲ ਕਰਦਿਆਂ ਇਹ ਟਾਵਰ ਖੜ੍ਹਾ ਕੀਤਾ ਹੈ। ਭਾਰਤ-ਪਾਕਿ ਸੀਮਾ ਦੀ ਸਾਦਕੀ ਪੋਸਟ ‘ਤੇ ਦੋਹਾਂ ਮੁਲਕਾਂ ਦੀ ਰਿਟਰੀਟ ਸੈਰੇਮਨੀ ਵੀ ਰੋਜ਼ਾਨਾ ਹੁੰਦੀ ਹੈ, ਜਿਸ ਦੇ ਨੇੜੇ ਇਹ ਟਾਵਰ ਲਾਇਆ ਗਿਆ ਹੈ। ਫ਼ਾਜ਼ਿਲਕਾ ਦੇ ਪਿੰਡ ਪੱਕਾ ਚਿਸ਼ਤੀ ਤੋਂ ਵੀ ਇਹ ਟਾਵਰ ਸਾਫ਼ ਦਿਖਾਈ ਦਿੰਦਾ ਹੈ। ਪਿੰਡ ਦੇ ਕਿਸਾਨ ਕਿੱਕਰ ਸਿੰਘ ਨੇ ਦੱਸਿਆ ਕਿ ਕਰੀਬ ਦੋ ਹਫ਼ਤਿਆਂ ਤੋਂ ਇਹ ਟਾਵਰ ਦਿੱਖਣ ਲੱਗਾ ਹੈ। ਉਨ੍ਹਾਂ ਦੱਸਿਆ ਕਿ ਇਹ ਟਾਵਰ ਇੱਕੋ ਦਿਨ ਵਿੱਚ ਲਾਇਆ ਗਿਆ ਹੈ। ਪਿੰਡ ਵਾਲੇ ਦੱਸਦੇ ਹਨ ਕਿ ਰੋਜ਼ਾਨਾ ਇਕ ਆਦਮੀ ਵੀ ਟਾਵਰ ‘ਤੇ ਚੜ੍ਹਦਾ ਹੈ ਤੇ ਟਾਵਰ ਦੇ ਸਿਖ਼ਰ ‘ਤੇ ਖੜ੍ਹਾ ਦਿਖਾਈ ਦਿੰਦਾ ਹੈ। ਸੁਰੱਖਿਆ ਨਜ਼ਰੀਏ ਤੋਂ ਇਹ ਟਾਵਰ ਕਾਫ਼ੀ ਸੰਸੇ ਖੜ੍ਹੇ ਕਰਨ ਵਾਲਾ ਹੈ। ਫ਼ਾਜ਼ਿਲਕਾ ਸਦਰ ਦੇ ਥਾਣਾ ਮੁਖੀ ਲੇਖ ਰਾਜ ਨੇ ਸਿਰਫ਼ ਇੰਨਾ ਹੀ ਆਖਿਆ ਕਿ ਪਾਕਿਸਤਾਨ ਵਲੇ ਪਾਸੇ ਟਾਵਰ ਜ਼ਰੂਰ ਲੱਗਾ ਹੈ, ਜਦੋਂਕਿ ਐੱਸਐੱਸਪੀ ਫ਼ਾਜ਼ਿਲਕਾ ਪਾਟਿਲ ਕੇਤਨ ਬਲੀ ਰਾਮ ਨੇ ਇਸ ਬਾਰੇ ਅਗਿਆਨਤਾ ਜ਼ਾਹਰ ਕੀਤੀ ਹੈ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …