ਭਾਰਤੀਆਂ ਨੂੰ ਬ੍ਰਾਜ਼ੀਲ ਆਉਣ ਲਈ ਵੀਜ਼ੇ ਦੀ ਨਹੀਂ ਜ਼ਰੂਰਤ
ਸਾਓ ਪਾਲੋ/ਬਿਊਰੋ ਨਿਊਜ਼
ਭਾਰਤੀ ਅਤੇ ਚੀਨੀ ਨਾਗਰਿਕ ਹੁਣ ਬਿਨਾ ਵੀਜ਼ੇ ਤੋਂ ਬਰਾਜ਼ੀਲ ਜਾ ਸਕਣਗੇ। ਰਾਸ਼ਟਰਪਤੀ ਬੋਲਸੋਨਾਰੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋਵੇਂ ਦੇਸ਼ਾਂ ਦੇ ਯਾਤਰੀਆਂ ਅਤੇ ਵਪਾਰੀਆਂ ਲਈ ਵੀਜ਼ੇ ਦੀ ਸ਼ਰਤ ਖਤਮ ਕਰੇਗੀ। ਧਿਆਨ ਰਹੇ ਹੀ ਹਾਲ ਹੀ ਵਿਚ ਬਰਾਜ਼ੀਲ ਨੇ ਅਮਰੀਕਾ, ਕੈਨੇਡਾ, ਜਪਾਨ ਅਤੇ ਆਸਟਰੇਲੀਆਈ ਨਾਗਰਿਕਾਂ ਲਈ ਵੀ ਵੀਜ਼ਾ ਖਤਮ ਕੀਤਾ ਸੀ। ਬਰਾਜ਼ੀਲ ਵਿਚ ਇਸੇ ਸਾਲ ਚੋਣ ਜਿੱਤ ਕੇ ਰਾਸ਼ਟਰਪਤੀ ਬਣੇ ਬੋਲਸੋਨਾਰੋ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਵਿਕਾਸਸ਼ੀਲ ਦੇਸ਼ਾਂ ਲਈ ਵੀਜ਼ਾ ਸ਼ਰਤਾਂ ਨੂੰ ਖਤਮ ਕਰੇਗੀ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਅਤੇ ਬੋਲਸੋਨਾਰੇ ਦੀ ਮਿਲਣੀ ਬ੍ਰਿਕਸ ਸੰਮੇਲਨ ਦੌਰਾਨ ਹੋਣੀ ਹੈ, ਜੋ ਕਿ 13 ਤੇ 14 ਨਵੰਬਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ ਵਿਚ ਹੋ ਰਿਹਾ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …