ਬਰੈਂਪਟਨ ਵਿਚ ਪ੍ਰੋਗਰਾਮ ਨੂੰ ਕੀਤਾ ਹੋਰ ਮਜ਼ਬੂਤ: ਵਿੱਕ ਢਿੱਲੋਂ
ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਅਪ੍ਰੈਲ 1, 2017 ਤੋਂ ਲਾਈਟ ਡਿਊਟੀ ਗੱਡੀਆਂ ਜਿਵੇਂ ਕਿ ਕਾਰ, ਵੈਨ, ਆਦਿ ਲਈ $30 ਦੀ ਡ੍ਰਾਈਵ ਕਲੀਨ ਟੇਸਟ ਫ਼ੀਸ ਨੂੰ ਖ਼ਤਮ ਕਰ ਦਿੱਤਾ ਹੈ। ਡ੍ਰਾਈਵ ਕਲੀਨ ਟੇਸਟ ਫ਼ੀਸ ਨੂੰ ਖ਼ਤਮ ਕਰਨ ਨਾਲ ਲੋਕਾਂ ਦੇ ਪੈਸੇ ਬਚਨਗੇ ਅਤੇ ਵਾਹਨ ਚਾਲਕ ਆਪਣੇ ਵਾਹਨਾਂ ਦੀ ਬਿਹਤਰ ਦੇਖਭਾਲ ਕਰਨ ਲਈ ਯਕੀਨੀ ਬਣਾਉਣਗੇ। ਓਨਟਾਰੀਓ ਸਰਕਾਰ ਡ੍ਰਾਈਵ ਕਲੀਨ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਲਈ ਕਈ ਬਦਲਾਅ ਲਿਆ ਰਿਹੀ ਹੈ ਅਤੇ ਇਹ ਯਕੀਨੀ ਬਣਾ ਰਿਹੀ ਹੈ ਕਿ ਅੇਮਿਸ਼ਨ ਕਰਨ ਤੇ ਨੁਕਸ ਦੀ ਪਛਾਣ ਹੋਣ ਤੋਂ ਦੋ ਸਾਲਾਂ ਦੇ ਵਿਚ ਵਿਚ ਗੱਡੀ ਦੀ ਮੁਰੰਮਤ ਹੋ ਜਾਵੇ। ਉਨਟੈਰੀੳ ਦੇ ਡ੍ਰਾਈਵ ਕਲੀਨ ਪ੍ਰੋਗਰਾਮ ਤਹਿਤ ਕੁਲ ਸਵਾ ਦੋ ਮਿਲਿਅਨ ਗੱਡੀਆਂ ਦੇ ਟੇਸਟ ਹੁੰਦੇ ਹਨ। ਇਸ ਨਾਲ ਅੇਮਿਸ਼ਨ ਘੱਟਦੀ ਜੋ ਕਿ ਹਵਾ ਦੀ ਗੁਣਵੱਤਾ ਖਰਾਬ ਕਰਦੀ ਹੈ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਡ੍ਰਾਈਵ ਕਲੀਨ ਟੇਸਟ ਫ਼ੀਸ ਨੂੰ ਖ਼ਤਮ ਕਰਨ ਨਾਲ ਹੀ ਸਿਰਫ ਲੋਕਾਂ ਦੇ ਪੈਸੇ ਬਚਣਗੇ ਬਲਕਿ ਸੂਬੇ ਦੇ ਲੋਕਾਂ ਲਈ ਸਾਫ ਹਵਾ ਅਤੇ ਬਿਹਤਰ ਸਹਿਤ ਵੀ ਯਕੀਨੀ ਬਣਾਈ ਜਾਵੇਗੀ।