17.7 C
Toronto
Sunday, October 19, 2025
spot_img
Homeਦੁਨੀਆਮਾਲਦੀਵ ’ਚ ਅੱਗ ਲੱਗਣ ਕਾਰਨ 9 ਭਾਰਤੀਆਂ ਸਮੇਤ 11 ਮੌਤਾਂ

ਮਾਲਦੀਵ ’ਚ ਅੱਗ ਲੱਗਣ ਕਾਰਨ 9 ਭਾਰਤੀਆਂ ਸਮੇਤ 11 ਮੌਤਾਂ

ਕਈ ਜ਼ਖਮੀ, ਬਿਲਡਿੰਗ ਦੇ ਗੈਰੇਜ ’ਚ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ
ਮਾਲੇ/ਬਿਊਰੋ ਨਿਊਜ਼ : ਮਾਲਦੀਵ ਦੇ ਮਾਲੇ ਸ਼ਹਿਰ ’ਚ ਇਕ ਬਿਲਡਿੰਗ ਦੇ ਗੈਰੇਜ ’ਚ ਭਿਆਨਕ ਅੱਗ ਲੱਗਣ ਕਾਰਨ 9 ਭਾਰਤੀਆਂ ਸਮੇਤ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਦੱਸੇ ਜਾ ਰਹੇ ਹਨ। ਖਦਸ਼ਾ ਇਹ ਵੀ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵਧ ਵੀ ਸਕਦੀ ਹੈ। ਮਾਲਦੀਵ ਦੀ ਫਾਇਰ ਸਰਵਿਸ ਵਿਭਾਗ ਵੱਲੋਂ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਮੀਡੀਆ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਅੱਗ ਨਾਲ ਤਬਾਹ ਹੋਈ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਦਕਿ ਗਰਾਊਂਡ ਫਲੋਰ ਦੇ ਗੈਰੇਜ ਵਿਚ ਅੱਗ ਲੱਗਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਅਤੇ ਦੇਖਦਿਆਂ ਹੀ ਦੇਖਿਆਂ ਪੂਰੀ ਬਿਲਡਿੰਗ ਅੱਗ ਦੀ ਲਪੇਟ ਵਿਚ ਆ ਗਈ ਅਤੇ ਅੱਗ ਨੂੰ ਬੁਝਾਉਣ ਲਈ ਚਾਰ ਘੰਟੇ ਦਾ ਸਮਾਂ ਲੱਗਿਆ। ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ। ਮਾਲੇ ਵਿਚ ਭਾਰਤੀ ਹਾਈ ਕਮਿਸ਼ਨ ਨੇ ਇਕ ਟਵੀਟ ਕੀਤਾ, ਜਿਸ ’ਚ ਉਨ੍ਹਾਂ ਲਿਖਿਆ ਕਿ ਅਸੀਂ ਮਾਲੇ ਵਿਚ ਲੱਗੀ ਭਿਆਨਕ ਅੱਗ ਦੀ ਘਟਨਾ ਤੋਂ ਬਹੁਤ ਦੁਖੀ ਹਾਂ, ਜਿਸ ’ਚ ਵਿਚ 9 ਭਾਰਤੀਆਂ ਸਮੇਤ 11 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਮਾਲਦੀਵ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ।

RELATED ARTICLES
POPULAR POSTS