ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸੈਂਚੁਰੀ 21ਪ੍ਰੈਜ਼ੀਡੈਂਟ ਰਿਆਲਟੀ ਇੰਕ. ਦੇ ਸੰਚਾਲਕ ਗੁਰਚਰਨ ਸਿੰਘ ਗੈਰੀ ਭੌਰਾ ਅਤੇ ਸੁਖਵਿੰਦਰ ਸਿੰਘ ਸੁੱਖ ਭੌਰਾ ਭੌਰਾ ਵੱਲੋਂ ਬੀਤੇ ਦਿਨੀ ਕ੍ਰਿਸਮਸ ਪਾਰਟੀ ਬਰੈਂਪਟਨ ਦੇ ਚਾਂਦਨੀ ਬੈਕੁੰਟ ਹਾਲ ਵਿੱਚ ਕਰਵਾਈ ਗਈ। ਜਿਸ ਵਿੱਚ ਕੰਪਨੀ ਦੇ ਏਜੰਟਾਂ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਜਿੱਥੇ ਕਿ ਭੌਰਾ ਭਰਾਵਾਂ ਵੱਲੋਂ ਆਪਣੀ ਕੰਪਨੀ ਦੇ ਏਜੰਟਾਂ ਦੇ ਸਹਿਯੋਗ ਨਾਲ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਲੋੜਵੰਦਾਂ ਦੀ ਸਹਾਇਆ ਲਈ ਵੀ ਕੱਢਿਆ ਗਿਆ। ਜਿਸ ਵਿੱਚ ਸਿੱਕ ਕਿਡਜ਼ ਸੰਸਥਾ ਨੂੰ 5100 ਡਾਲਰ, ਈਸਟਰ ਸੀਲਜ਼ ਨੂੰ 2100 ਡਾਲਰ, ਅਪੰਗ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਸੰਸਥਾ ਸੀਸੈਲ ਨੂੰ 1100 ਡਾਲਰ ਅਤੇ ਖਾਲਸਾ ਏਡ ਨੂੰ 1100 ਡਾਲਰ ਦੀ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ। ਜਿੱਥੇ ਸਾਰਿਆਂ ਦਾ ਧੰਨਵਾਦ ਕਰਦਿਆਂ ਗੈਰੀ ਭੌਰਾ ਅਤੇ ਸੁੱਖ ਭੌਰਾ ਨੇ ਆਖਿਆ ਇਸ ਰੀਅਲ ਅਸਟੇਟ ਦੀ ਕੰਪਨੀ ਜੋ ਉਹਨਾਂ ਨੇ ਖੜ੍ਹੀ ਕੀਤੀ ਸੀ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਚਲ ਰਹੀ ਹੈ। ਉਹਨਾਂ ਨੇ ਅੱਗੇ ਤੋਂ ਵੀ ਸਾਰਿਆਂ ਦੇ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਕੰਪਨੀ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਨੂੰ ਵਿਸ਼ੇਸ਼ ਐਵਾਰਡ ਵੀ ਦਿੱਤੇ ਗਏ। ਇਸ ਕ੍ਰਿਸਮਸ ਪਾਰਟੀ ਮੌਕੇ ਜਿੱਥੇ ਰਾਤ ਦੇ ਖਾਣੇ ਦਾ ਪ੍ਰਬੰਧ ਸੀ ਉੱਥੇ ਹੀ ਹਾਜ਼ਰੀਨ ਦੇ ਮਨੋਰੰਜਨ ਲਈ ਭੰਗੜਾ ਗਿੱਧਾ ਵੀ ਖਿੱਚ ਦਾ ਕੇਂਦਰ ਰਿਹਾ।
Check Also
ਚੀਨ ਨੇ ਅਮਰੀਕਾ ’ਤੇ ਲਗਾਇਆ 125% ਟੈਰਿਫ
ਜਿੰਨਪਿੰਗ ਬੋਲੇ – ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਅਤੇ ਚੀਨ …